ਸ ਸਵਰਨ ਸਿੰਘ ਥਿੰਦ

ਮੈਂ ਇਕ ਛੋਟੀ ਜਹੀ ਮੁਲਾਕਾਤ ਕੀਤੀ ਪਿੰਡ ਦੇ 7 ਵੀਂ ਵਾਰ ਬਣੇ ਮੈਂਬਰ ਪੰਚਾਇਤ ਅਤੇ ਗੁਰਦੁਆਰਾ ਸਮਾਧ ਸੰਤ ਬਾਬਾ ਦਰਬਾਰਾ ਸਿੰਘ ਜੀ ਦੇ ਮੈਨੇਜਰ ਸ. ਸਵਰਨ  ਸਿੰਘ ਜੀ ਟਿੱਬਾ ਨਾਲ , ਉਹਨਾ ਨਾਲ ਹੋਈ ਮੁਲਾਕਾਤ ਇਸ ਤਰਾਂ ਰਹੀ :
ਮੇਰੇ ਮਨੀਲਾ ਤੋ ਇੰਡੀਆ ਗਈ  ਨੂੰ ਕੁਝ ਦਿਨ ਬੀਤ ਗਏ ਸਨ ਤੇ ਘਰ ਵਿਚ ਬੈਠਾ ਸੀ  ਜੀ ਕੀਤਾ ਕਾਫੀ ਚਿਰ ਹੋ ਗਿਆ ਅੱਜ ਪਿੰਡ ਦੇ ਚੜਦੇ ਪਾਸੇ ਗੁਰਦੁਆਰਾ ਬਾਬਾ ਦਰਬਾਰਾ ਸਿੰਘ ਜੀ ਦੇ ਵੀ ਮਥਾ ਟੇਕ ਆਉਂਦੇ ਹਾਂ ਗੁਰਦੁਆਰਾ ਸਮਾਧ ਬਾਬਾ ਦਰਬਾਰਾ ਸਿੰਘ ਜੀ ਇਕ ਮਹਾਨ ਤਪਸਵੀ ਹੋਏ ਹਨ ਅੱਗੇ ਚਲ ਕੇ ਉਹਨਾ ਬਾਰੇ ਵੀ ਲਿਖਣ ਦੀ ਕੋਸ਼ਿਸ਼ ਕਰਾਂਗਾ 
ਗੁਰਦੁਆਰਾ ਸਾਹਿਬ ਪਹੁੰਚਿਆ ਮਥਾ ਟੇਕਿਆ ਤੇ ਬਾਹਰ ਵੱਲ ਤੁਰਿਆ ਹੀ ਆ ਰਿਹਾ ਸੀ ਕਿ ਗੁਰਦੁਆਰਾ ਸਮਾਧ ਬਾਬਾ ਦਰਬਾਰਾ ਸਿੰਘ ਜੀ ਦੇ ਮੰਗੇਰ ਤੇ ਮੇਰੇ ਤਾਆ ਜੀ ਸ. ਸਵਰਨ ਸਿੰਘ ਟਿੱਬਾ ਜੀ ਮਿਲ ਪਏ, ਸਤਿ ਸ਼੍ਰੀ ਅਕਾਲ ਤੇ ਗੋਡੀ ਹਥ ਲਾਉਣ ਤੋ ਬਾਅਦ ਇਹ ਮੁਲਾਕਾਤ ਇਸ ਤਰਾਂ ਰਹੀ :
ਤਾਆ ਜੀ ਬਹੁਤ ਦਿਨਾ ਤੋਂ ਤੁਹਾਨੂੰ ਮਿਲਣ ਨੂੰ ਸੋਚਦਾ ਸੀ ਕਿ ਇਕ ਤਾਆ ਜੀ ਨਾਲ ਮੁਲਾਕਾਤ ਹੋਵੇ ਚਲੋ ਤੁਸੀਂ ਮਿਲ ਪਏ ਬਹੁਤ ਵਧਿਆ ਹੋਇਆ 
ਤਾਆ ਜੀ ਅਸੀਂ ਇਕ ਇੰਟਰਨੇਟ ਤੇ ਆਪਣੇ ਪਿੰਡ ਦੀ ਇਕ ਵੇਬਸਾਇਟ ਸੁਰੂ ਕੀਤੀ ਹੈ ਉਸ ਦੇ ਲਈ ਪਿੰਡ ਬਾਰੇ ਕੁਝ ਜਾਣਕਾਰੀ ਦੀ ਲੋੜ੍ਹ  ਹੈ ਉਸ ਲਈ ਮੇਰੀ ਕੁਝ ਮਦਦ ਕਰੋ 
ਸ. ਸਵਰਨ ਸਿੰਘ ਟਿੱਬਾ : ਹਾਂ ਜਰੂਰ ਜਿਨੀ ਕੁ ਮੇਨੂੰ ਪਤਾ ਹੈ ਉਨਾ ਜਰੂਰ ਦੱਸਾਂਗਾ 
ਸਾਹਿਬ :ਸਭ ਤੋ ਪਹਲਾ ਇਹ ਦਸੋ ਆਪਣਾ ਕਾਨ੍ਗੋ ਇਲਕਾ ਕਿਹੜਾ ਹੈ ਜੀ 
ਜਵਾਬ: ਟਿੱਬਾ 
ਸਵਾਲ:ਵਿਧਾਨ ਸਭਾ ਹਲਕਾ 
ਜਵਾਬ:ਸੁਲਤਾਨਪੁਰ ਲੋਧੀ 
ਸਵਾਲ:ਲੋਕ ਸਭਾ ਹਲਕਾ 
ਜਵਾਬ:ਖਡੂਰ ਸਾਹਿਬ 
ਸਵਾਲ:ਟਿੱਬਾ ਪਿੰਡ ਦੇ ਸਾਰੇ ਸਰਪੰਚ 
ਜਵਾਬ:
ਸ.ਸੰਤਾ ਸਿੰਘ 
ਸ. ਗੁਰਦਿਤ ਸਿੰਘ ਨੰਬਰਦਾਰ 
ਸ.ਸੂਬੇਦਾਰ ਨਾਰਾਇਣ ਸਿੰਘ 
ਸ.ਜਵੰਦ ਸਿੰਘ ਅਮਰਕੋਟ 
ਸ.ਸੋਹਣ ਸਿੰਘ (3 ਵਾਰੀ 15 ਸਾਲ -10  ਸਾਲ ਐਮਰਜੈਸੀ ਲਗਣ ਕਰਕੇ ਵੋਟਾ ਨਹੀ ਪਈਆਂ ਸਨ)
ਸ. ਸੁਰਿੰਦਰ ਸਿੰਘ (2 ਵਾਰੀ ਲਗਾਤਾਰ)
ਸ੍ਰੀਮਤੀ ਗੁਰਮੀਤ ਕੌਰ ਪਤਨੀ ਸ. ਸੁਰਿੰਦਰ ਸਿੰਘ 
ਪ੍ਰੋ . ਬਲਜੀਤ ਸਿੰਘ   

ਸਵਾਲ:ਤੁਸੀਂ ਮੈਂਬਰ ਪੰਚਾਇਤ ਕਿਨੀ ਵਾਰ ਬਣ ਚੁਕੇ ਹੋ 
ਜਵਾਬ: 7 ਵਾਰ ਲਗਾਤਾਰ 
ਸਵਾਲ:ਪਿੰਡ ਦੀ ਜਮੀਨ 
ਜਵਾਬ:15 ਕਿਲੇ 
ਸਵਾਲ:ਹੋਰ ਪਿੰਡ ਨੂੰ ਕਮਾਈ ਦਾ ਕੋਈ ਸਰੋਤ  
ਜਵਾਬ:5  ਪੰਚਾਇਤ ਦੀਆਂ ਦੁਕਾਨਾ ਪਿੰਡ ਵਿਚ 10 ਤੋ ਜਿਆਦਾ ਦਾਨਾ ਮੰਡੀ ਟਿੱਬਾ ਵਿਚ 
ਸਵਾਲ:ਪਿੰਡ ਵਿਚ ਸਸਤਾ ਡੀਪੂ ਅਤੇ ਸੁਸਾਇਟੀ ਬਾਰੇ:
ਜਵਾਬ:ਦਾਨਾ ਮੰਡੀ ਸੁਸਾਇਟੀ ਵਿਚ ਸਿਰਫ ਹਰੀਜਨਾ ਵਾਸਤੇ ਹੁਣ ਸਰਕਾਰ ਦੀਆਂ ਹਦਾਇਤਾ ਅਨੁਸਾਰ ਅਤੇ ਦੀ ਸਹਿਕਾਰੀ ਬੈਂਕ ਹੈ ਜਿਸ ਵਿਚ ਕਿਸਾਨਾ ਨੂੰ ਲੈਣ ਦੇਣ ਲਈ ਸੁਵਿਧਾਵਾਂ ਹਨ ਜਿਸ ਵਿਚ 5 ਵਰਕਰ ਹਨ 
ਸਵਾਲ:ਪਿੰਡ ਦੀ ਹੋਰ ਕੋਈ ਜਮੀਨ 
ਜਵਾਬ:ਬਿਜਲੀ ਬੋਰਡ ਨੂੰ ਮੁਫਤ ,ਪ੍ਰਾਇਮਰੀ ਅਤੇ ਸਰਕਾਰੀ ਸਕੂਲ ਨੂੰ ਮੁਫਤ(ਬਿਨਾ ਕਿਸੇ ਮੁਲ ਦੇ) ਦਾਨ ਹੈ 
ਸਵਾਲ:ਬਿਜਲੀ ਬਾਰੇ
ਜਵਾਬ : 24 ਘੰਟੇ 
ਸਵਾਲ:ਸਕੂਲ
ਜਵਾਬ:ਪ੍ਰਾਇਮਰੀ ਸਕੂਲ ਟਿੱਬਾ , ਸੀਨੀਅਰ ਸਕੇਂਡਰੀ ਸਕੂਲ ਟਿੱਬਾ 
ਸਵਾਲ:ਕਾਲਜ
ਜਵਾਬ:ਬਾਬਾ ਦਰਬਾਰਾ ਸਿੰਘ ਜੀ ਦੇ ਨਾਮ ਤੇ (ਬਾਬਾ ਦਰਬਾਰਾ ਸਿੰਘ ਗ੍ਰਲਜ ਕਾਲਜ ) ਸਿਰਫ ਕੁੜੀਆ ਲਈ ਜਿਸ ਦੇ ਪ੍ਰੋ.ਚਰਨ ਸਿੰਘ ਅਤੇ ਸ਼੍ਰੀਮਤੀ ਬਲਜੀਤ ਕੌਰ ਸਰਪ੍ਰਸਤ ਹਨ 
ਸਵਾਲ:ਪਿੰਡ ਦੀ ਆਬਾਦੀ
ਜਵਾਬ:ਲਗਭਗ 12000 ਤੋਂ 14000 ਹਜਾਰ ਵਿਚ 
ਸਵਾਲ: ਪਿੰਡ ਦੀ ਵੋਟ ਗਿਣਤੀ
ਜਵਾਬ:3000 ਦੇ ਕਰੀਬ 
ਸਵਾਲ:ਪੰਚਾਇਤ ਘਰ ਬਾਰੇ 
ਜਵਾਬ:ਇਕ ਹਾਲ ਤੇ 5 ਕਮਰੇ, ਬਾਥਰੂਮ  ਤੇ ਖੁਲਾ ਵਿਹੜਾ 
ਸਵਾਲ:ਜੰਝ ਘਰ ਬਾਰੇ
ਜਵਾਬ:ਹੈ ਜੀ 
ਸਵਾਲ:ਸਰਕਾਰ ਵਲੋਂ ਗਰੀਬ ਜਾਂ ਬੇਸਹਾਰਾ ਲੋਕਾ ਨੂੰ ਸਹਾਇਤਾ (ਪੈਨਸ਼ਨ )
ਜਵਾਬ:130 ਦੇ ਕਰੀਬ ਲੋਕਾ ਨੂੰ ,ਵਿਧਵਾ ਔਰਤਾ ਨੂੰ 125 ਰੁ ਮਹੀਨਾ , 60  ਸਾਲ ਤੋਂ ਵਧ ਬਜੁਰਗਾ ਨੂੰ  250 ਰੁ. ਮਹੀਨਾ 
ਸਵਾਲ:ਪਿੰਡ ਦੀਆਂ ਗਲੀਆਂ ਬਾਰੇ  
ਜਵਾਬ:ਲਗਭਗ ਸਭ ਗਲੀਆਂ ਪੱਕੀਆ ਹਨ ਕੁਝ ਗਲੀਆਂ ਵਿਚ ਕੰਕਰੀਟ ਪਾ ਦਿਤਾ ਗਿਆ ਹੈ ਪਿੰਡ ਦੇ ਵਿਚ ਅਤੇ ਆਲੇ ਦੁਆਲੇ ਫੁੱਲਦਾਰ ਬੂਤੇ ਲਾ ਦਿਤੇ ਗਏ ਹਨ ਅਤੇ ਪਿੰਡ ਵਿਚ ਅਤੇ ਆਲੇ ਦੁਆਲੇ 80  ਦੇ ਕਰੀਬ ਲਾਈਟਾ ਲਾ ਦਿਤੀਆ ਹਨ

Leave a Reply

Your email address will not be published. Required fields are marked *