
ਗੁਰਨਾਮ ਸਿੰਘ ਗਾਮਾ ਪਿੰਡ ਟਿੱਬਾ ਦੇ ਕਬੱਡੀ ਦੇ ਸੁਪਰ ਸਟਾਰਾਂ ਵਿਚ ਬਹੁਤ ਨਾਮ ਕਮਾ ਚੁਕਾ ਹੈ ਗਾਮੇ ਬਾਰੇ ਮੈਂ ਸਾਹਿਬ ਟਿੱਬਾ ਅਤੇ ਜਦੋ ਸਾਡੀ ਠੱਟਾ ਟਿੱਬਾ ਡਾਟ ਕਾਮ ਦੀ ਟੀਮ ਵਲੋਂ ਜਾਣਕਾਰੀ ਇਕਠੀ ਕੀਤੀ ਗਈ ਤਾਂ ਸਾਡੀ ਟੀਮ ਮੈਂਬਰ ਰੋਬਿਨ ਟਿੱਬਾ ਸਪੁਤਰ ਸ. ਹਰਪ੍ਰੀਤ ਸਿੰਘ ਰੂਬੀ ਟਿੱਬਾ ਨੇ ਬਹੁਤ ਗਾਮੇ ਬਾਰੇ ਬਹੁਤ ਮਹਤਵਪੂਰਨ ਜਾਣਕਾਰੀ ਹਾਂਸਿਲ ਕੀਤੀ |
ਗੁਰਨਾਮ ਸਿੰਘ ਗਾਮਾ ਅੱਜ ਕੱਲ ਗਾਮਾ ਟਿੱਬਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਦ ਕੀ ਉਸ ਦਾ ਜਨਮ 19-2-1982 ਨੂੰ ਮਾਤਾ ਗੁਰਦੀਪ ਕੌਰ ਦੀ ਕੁਖੋ ਪਿਤਾ ਅਨੋਖ ਸਿੰਘ ਦੇ ਘਰ ਪਿੰਡ ਪੰਮਨ ਵਿਖੇ ਹੋਇਆ | ਪਰ ਗਾਮਾ ਬਚਪਨ ਤੋਂ ਹੀ ਆਪਣੀ ਭੂਆ ਦੇ ਪਿੰਡ ਦੰਦੁਪੁਰ ਵਿਖੇ ਹੀ ਜਵਾਨ ਹੋਇਆ | ਗਾਮੇ ਨੂੰ ਬਚਪਨ ਤੋਂ ਹੀ ਕਬੱਡੀ ਖੇਡਣ ਦਾ ਸ਼ੋਕ ਸੀ ਜਦੋ ਉਹ 22 ਸਾਲ ਦਾ ਹੋਇਆ ਤਾਂ ਉਹ ਅੰਤਰ ਰਾਸ਼ਟਰੀ ਖਿਡਾਰੀ ਅਤੇ ਕਬੱਡੀ ਕੋਚ ਰੂਬੀ ਟਿੱਬਾ ਦੇ ਸਪੰਰ੍ਕ ਵਿਚ ਆਇਆ ਅਤੇ ਰੂਬੀ ਟਿੱਬਾ ਕੋਲੋ ਕਬੱਡੀ ਦੇ ਗੁਣ ਸਿਖਣ ਲਗਾ ਅਤੇ ਕੋਚਿੰਗ ਲੈਣ ਲੱਗਾ ਅਤੇ ਪਿੰਡ ਟਿੱਬਾ ਵਲੋਂ ਹੀ ਕਬੱਡੀ ਖੇਡਣ ਲੱਗਾ ਗਾਮੇ ਨੇ ਬਹੁਤ ਮਿਹਨਤ ਕੀਤੀ ਅਤੇ ਜਿਸ ਦਾ ਫਲ ਵੀ ਮਿਲਿਆ ਓਹ 2006 ਵਿਚ ਪਹਿਲੀ ਵਾਰ ਇੰਗਲੈਂਡ ਦੀ ਧਰਤੀ ਤੇ ਕਬੱਡੀ ਖੇਡਣ ਗਿਆ | 2007 ਵਿਚ ਗਾਮਾ ਮੇਗਾ ਸਿਟੀ ਸਪੋਰਟਸ ਕਲੱਬ ਵਲੋਂ ਕੈਨੇਡਾ ਦੀ ਧਰਤੀ ਤੇ ਕਬੱਡੀ ਖੇਡਣ ਗਿਆ |2008 ਵਿਚ ਟੋਰਾਂਟੋ ਦੇ ਕਬੱਡੀ ਸੀਜਨ ਵਿਚ ਗਾਮੇ ਨੇ 91.14 ਦੀ ਅਵ੍ਰੇਜ ਨਾਲ ਰੈਡਰਾਂ ਵਿਚੋ ਚੌਥਾ ਸਥਾਨ ਹਾਂਸਿਲ ਕੀਤਾ |2009 ਵਿਚ ਗਾਮਾ ਯੂਰਪ ਦੇ ਮੈਦਾਨਾ ਦਾ ਸ਼ਿੰਗਾਰ ਬਣਿਆ |2010 ਵਿਚ ਗਾਮੇ ਨੇ ਹੈਮਟੋਨ ਪੰਜਾਬੀ ਸਪੋਰਟਸ ਕਲੱਬ ਵਲੋਂ ਕੈਨੇਡਾ ਵਿਚ ਧੂੜਾ ਪੱਟੀਆ| ਵਿਸ਼ਵ ਕੱਪ ਵਿਚ ਗਾਮੇ ਦਾ ਪ੍ਰਦਰ੍ਸ਼ਨ ਸ਼ਾਨਦਾਰ ਰਿਹਾ ਅਤੇ ਅਸੀਂ ਦੁਆ ਕਰਦੇ ਹਾ ਕਿ ਗਾਮਾ ਸਦਾ ਚੜਦੀ ਕਲਾ ਵਿਚ ਰਹੇ ਅਤੇ ਆਉਣ ਵਾਲੇ ਸਮੇਂ ਵਿਚ ਇਸੇ ਤਰਾਂ ਆਪਣੇ ਮਾਤਾ ਪਿਤਾ ਅਤੇ ਪਿੰਡ ਟਿੱਬਾ ਦਾ ਨਾਂ ਰੋਸ਼ਨ ਕਰਦਾ ਰਹੇ ਓਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ
ਵਲੋਂ :ਸਾਹਿਬ ਟਿੱਬਾ