ਸੂਬੇਦਾਰ ਰਤਨ ਸਿੰਘ ਜੀ ਟਿੱਬਾ

ਇਹ ਹਨ ਪਿੰਡ ਟਿੱਬਾ ਦੇ ਸੂਬੇਦਾਰ ਰਤਨ ਸਿੰਘ ਜੀ ਟਿੱਬਾ
ਜਿਹਨਾ ਨੇ ਭਾਰਤ ਦੀ 1971 ਦੀ ਲੜਾਈ ਵਿਚ ਬਹਾਦਰੀ ਨਾਲ ਲੜਦੇ ਹੋਏ ਦੁਸਮਣ ਦੇ ਦੰਦ ਖਟੇ ਕੀਤੇ ,ਅਤੇ ਦੇਸ਼ ਨੂੰ ਉਸ ਲੜਾਈ ਵਿਚ ਜਿਤ ਦਿਵਾਈ … ਸੂਬੇਦਾਰ ਰਤਨ ਸਿੰਘ ਜੀ ਨੂੰ ਇਸ ਬਹਾਦਰੀ ਲਈ ਰਾਸਟਰਪਤੀ ਵਲੋ ਵੀਰ ਚਕਰ ਨਾਲ ਸਨਮਾਨਿਤ ਕੀਤਾ ਗਿਆ. ਪਰ ਦੁਖ ਦੀ ਗੱਲ ਉਸ ਵੇਲੇ ਵਾਪਰੀ ਜਦੋ ਇਕ ਫਿਲਮ ਨਿਰਮਾਤਾ ਨੇ ਉਸ ਲੜਾਈ ਤੇ ਇਕ ਫਿਲਮ ਬੋਰਡਰ ਬਣਾਈ ਅਤੇ ਸੂਬੇਦਾਰ ਰਤਨ ਸਿੰਘ ਜੀ ਨੂੰ ਸਹੀਦ ਹੁੰਦਿਆ ਦਿਖਾਇਆ ਗਿਆ …ਪਰ ਸਾਇਦ ਇਹ ਫਿਲਮ ਬਣਾਉਣ ਵਾਲਿਆ ਨੂੰ ਨਹੀ ਪਤਾ ਸੀ ਕਿ
ਮਰਿਆ ਨਹੀ ਜਿੰਦਾ ਹੈ ਬੋਰਡਰ ਫਿਲਮ ਦਾ ਹੀਰੋ ਸੂਬੇਦਾਰ ਰਤਨ ਸਿੰਘ ਜੀ ਟਿੱਬਾ
ਉਸ ਵੇਲੇ ਸੂਬੇਦਾਰ ਰਤਨ ਸਿੰਘ ਜੀ ਵੀ ਬਹੁਤ ਦੁਖੀ ਹੋਏ ਅਤੇ ਮੇਰੇ ਖੁਦ ਨਾਲ ਇਹ ਪਲ ਸਾਂਝੇ ਕੀਤੇ ਸਨ ਕਿ ਇਹ ਦਿਨ ਵੀ ਦੇਖਣੇ ਸਨ .. ਇਸ ਖਿਲਾਫ਼ ਸੂਬੇਦਾਰ ਰਤਨ ਸਿੰਘ ਜੀ ਨੇ ਆਵਾਜ ਵੀ ਉਠਾਈ ਪਰ ਵਿਕਾਊ ਮੀਡੀਏ ਨੂੰ ਸਾਇਦ ਸੁਣੀ ਨਹੀ …
ਪਰ ਆਪਣੇ ਸਭ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਜਿੰਦਾ (ਸਹੀਦ) ਸਾਡੇ ਪਿੰਡ ਅਤੇ ਇਲਾਕੇ ਦਾ ਮਾਣ ਹੈ ਬੋਰਡਰ ਫਿਲਮ ਦਾ ਹੀਰੋ ਸੂਬੇਦਾਰ ਰਤਨ ਸਿੰਘ ਜੀ ਟਿੱਬਾ