ਕਬੱਡੀ

Kabaddi

ਪਿੰਡ ਟਿੱਬਾ ਦੇ ਕਬੱਡੀ ਖਿਡਾਰੀ

ਕਬੱਡੀ ਖਿਡਾਰੀਆਂ ਦੀ ਜਨਮ ਭੂਮੀ ਪਿੰਡ ਟਿੱਬਾ , ਜਿਸ ਨੇ ਨੇ ਜਨਮੇ ਉਹ ਸੂਰਮੇ , ਜਿਹਨਾ ਦੇ ਨਾਮ ਨਾਲ ਅੱਜ ਵੀ ਪਿੰਡ ਦਾ ਨਾਮ ਦੁਨੀਆਂ ਦੇ ਕੋਨੇ ਕੋਨੇ ਵਿਚ ਚਮਕਦਾ ਹੈ ਪਿੰਡ ਦੇ ਇਸ ਕਬੱਡੀ ਪੰਨੇ ਤੇ ਸਾਡੀ ਟੀਮ ਵਲੋਂ ਉਹਨਾ ਸਾਰਿਆ ਕਬੱਡੀ ਖਿਡਾਰੀਆਂ ਦੇ ਨਾਮ ਇਕਠੇ ਕਰਨ ਦੀ ਅਤੇ ਉਹਨਾ ਬਾਰੇ ਜਾਣਕਾਰੀ ਹਾਂਸਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | 

ਅਸੀਂ ਇਸ ਪੰਨੇ ਤੇ ਉਹਨਾ ਸਾਰੇ ਖਿਡਾਰੀਆਂ ਦੇ ਨਾਮ ਦੇ ਰਹੇ ਹਾਂ ਜਿਨਾ ਤੇ ਪਿੰਡ ਵਾਸੀਆ ਨੂੰ ਮਾਣ ਹੈ ਅਤੇ ਮਾਣ ਰਹੇਗਾ |
ਇਸ ਪੰਨੇ ਵਿਚ ਜੇਕਰ ਕੋਈ ਖਾਮੀ ਹੋਵੇ ਤਾਂ ਖਿਮਾ ਦੇ ਜਾਚਿਕ ਹਾਂ ਕਿਰਪਾ ਕਰਕੇ ਸਾਡੀ ਹਰ ਗਲਤੀ ਨੂੰ ਜਰੂਰ ਦੱਸਣਾ ਅਤੇ ਜੇਕਰ ਕਿਸੇ ਵੀ ਅਜਿਹੇ ਖਿਡਾਰੀ ਦਾ ਨਾਮ ਕਿਸੇ ਸਾਡੀ ਗਲਤੀ ਕਾਰਨ ਰਹਿ ਗਿਆ ਹੋਵੇ ਤਾਂ ਸਾਡੀ ਗਲਤੀ ਨੂੰ ਸੁਧਾਰਨ ਦਾ ਮੌਕਾ ਜਰੂਰ ਦੇਣਾ ਜੀ ਕਿਰਪਾ ਕਰਕੇ ਆਪਣੇ ਸੁਝਾਓ ਜਾ ਨਾਮ ਜਮਾਂ ਕਰਾਉਣ ਲਈ ਤੁਸੀਂ ਸਾਨੂੰ ਇਸ ਪੱਤੇ ਤੇ ਭੇਜ ਸਕਦੇ ਹੋ :

admin@tibba.in

ਤੁਸੀਂ ਸਾਨੂੰ ਪਿੰਡ ਟਿੱਬਾ ਦੇ ਫੇਸਬੁਕ ਪੇਜ ਦੇ ਮੈਸਜ ਇਨਬੋਕਸ ਵਿਚ ਵੀ ਭੇਜ ਸਕਦੇ ਹੋ 
ਸਾਡਾ ਫੇਸਬੁਕ ਪੇਜ Village Tibba

ਕਬੱਡੀ ਖਿਡਾਰੀਆਂ ਦੀ ਜੀਵਨ ਬਿਉਰਾ ਅਤੇ ਹੋਰ ਜਾਣਕਾਰੀ :-

ਪੁਰਾਣੇ ਖਿਡਾਰੀ:– 

ਰਤਨ ਸਿੰਘ ਰੱਤੂ
ਗੁਰਮੇਲ ਸਿੰਘ 
ਕਰਤਾਰ ਸਿੰਘ ਸੂਬੇਦਾਰ 
ਸੁਰਿੰਦਰ ਸਿੰਘ ਸਾਬਕਾ ਸਰਪੰਚ 
ਗਿਆਨ ਸਿੰਘ ਸ਼ਿਕਾਰੀ 

ਲੈਜੈੰਡ ਦੀ ਕਬੱਡੀ 

ਹਰਪੀਤ ਸਿੰਘ ਰੂਬੀ
ਸਰੂਪ ਸਿੰਘ ਰੂਪਾ
ਕਾਲਾ, ਬੁਧੂ, ਜਿੰਦਾ, ਬੱਬੀ
ਬੁਧੂ ਠੇਕੇਦਾਰ, ਲਾਡੀ ਟਿੱਬਾ
ਤੇਜਿੰਦਰ ਪਾਲ ਸਿੰਘ ਮੱਟਾ
ਗਗਨਦੀਪ ਗੱਗਾ
ਸੂਬਾ, ਕਾਲਾ ਚੋਉਂ

ਮਜੂਦਾ ਖਿਡਾਰੀ:–

ਕੋਚ ਰੂਬੀ ਵਲੋਂ ਤਿਆਰ ਕੀਤਾ ਨਵੇਂ ਖਿਡਾਰੀ
 ਗੁਰਨਾਮ ਸਿੰਘ ਗਾਮਾ  (ਪਿੰਡ ਪ੍ਮਨ)
 ਹਰਜਿੰਦਰ ਸਿੰਘ ਜਿੰਦੁ
ਅਮਨ ਜੀਤ ਸਿੰਘ ਜੋਸ਼ਨ (ਸੈਦਪੁਰ)
ਮਨਪ੍ਰੀਤ ਸਿੰਘ ਮੰਨੂ
ਸਤਨਾਮ ਸਿੰਘ ਗੁਜਰ (ਸੋਨੂ ਗੁਜਰ )
ਰਾਜਵਿੰਦਰ ਸਿੰਘ ਲੰਬੜ 
ਵਰਿੰਦਰ ਸਿੰਘ 

ਹੋਰ ਨਵੇਂ ਕਬੱਡੀ ਖਿਡਾਰੀ :-

ਕਮਲ ਟਿੱਬਾ

 ਅਮਨ ਟਿੱਬਾ

ਹੋਰ ਨਵੇਂ ਕਬੱਡੀ ਖਿਡਾਰੀ:- 

ਬਰਿੰਦਰ ਸਿੰਘ ਬਿੰਦਾ

ਗੁਰਪ੍ਰੀਤ ਸਿੰਘ ਕਾਲੀ

ਇਕਬਾਲ ਲਾਲਾ ,

ਮਨਜੀਤ ਸਿੰਘ ਸਾਹਬ ,

ਗੁਰਪ੍ਰੀਤ ਬਾਜ ,

ਗੁਰਮਿੰਦਰ ਸਿੰਘ ਬੰਟੀ 

info:–

You have or You Want : Tibba Kabaddi Superstars Photo There..Send Me Photo. Email:admin@tibba.in

You have or You Want : Tibba Kabaddi Superstars Photo There..Send Me Photo. Email:admin@tibba.in

ਗੁਰਨਾਮ ਸਿੰਘ ਗਾਮਾ

ਗੁਰਨਾਮ ਸਿੰਘ ਗਾਮਾ ਪਿੰਡ ਟਿੱਬਾ ਦੇ ਕਬੱਡੀ ਦੇ ਸੁਪਰ ਸਟਾਰਾਂ ਵਿਚ ਬਹੁਤ ਨਾਮ ਕਮਾ ਚੁਕਾ ਹੈ ਗਾਮੇ ਬਾਰੇ ਮੈਂ ਸਾਹਿਬ ਟਿੱਬਾ ਅਤੇ ਜਦੋ ਸਾਡੀ ਠੱਟਾ ਟਿੱਬਾ ਡਾਟ ਕਾਮ ਦੀ ਟੀਮ ਵਲੋਂ ਜਾਣਕਾਰੀ ਇਕਠੀ ਕੀਤੀ ਗਈ ਤਾਂ ਸਾਡੀ ਟੀਮ ਮੈਂਬਰ ਰੋਬਿਨ ਟਿੱਬਾ ਸਪੁਤਰ ਸ. ਹਰਪ੍ਰੀਤ ਸਿੰਘ ਰੂਬੀ ਟਿੱਬਾ ਨੇ ਬਹੁਤ ਗਾਮੇ ਬਾਰੇ ਬਹੁਤ ਮਹਤਵਪੂਰਨ ਜਾਣਕਾਰੀ ਹਾਂਸਿਲ ਕੀਤੀ |
ਗੁਰਨਾਮ ਸਿੰਘ ਗਾਮਾ ਅੱਜ ਕੱਲ ਗਾਮਾ ਟਿੱਬਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਦ ਕੀ ਉਸ ਦਾ ਜਨਮ 19-2-1982 ਨੂੰ ਮਾਤਾ ਗੁਰਦੀਪ ਕੌਰ ਦੀ ਕੁਖੋ ਪਿਤਾ ਅਨੋਖ ਸਿੰਘ ਦੇ ਘਰ ਪਿੰਡ ਪੰਮਨ ਵਿਖੇ ਹੋਇਆ | ਪਰ ਗਾਮਾ ਬਚਪਨ ਤੋਂ ਹੀ ਆਪਣੀ ਭੂਆ ਦੇ ਪਿੰਡ ਦੰਦੁਪੁਰ ਵਿਖੇ ਹੀ ਜਵਾਨ ਹੋਇਆ | ਗਾਮੇ ਨੂੰ ਬਚਪਨ ਤੋਂ ਹੀ ਕਬੱਡੀ ਖੇਡਣ ਦਾ ਸ਼ੋਕ ਸੀ ਜਦੋ ਉਹ 22 ਸਾਲ ਦਾ ਹੋਇਆ ਤਾਂ ਉਹ ਅੰਤਰ ਰਾਸ਼ਟਰੀ ਖਿਡਾਰੀ ਅਤੇ ਕਬੱਡੀ ਕੋਚ ਰੂਬੀ ਟਿੱਬਾ ਦੇ ਸਪੰਰ੍ਕ ਵਿਚ ਆਇਆ ਅਤੇ ਰੂਬੀ ਟਿੱਬਾ ਕੋਲੋ ਕਬੱਡੀ ਦੇ ਗੁਣ ਸਿਖਣ ਲਗਾ ਅਤੇ ਕੋਚਿੰਗ ਲੈਣ ਲੱਗਾ ਅਤੇ ਪਿੰਡ ਟਿੱਬਾ ਵਲੋਂ ਹੀ ਕਬੱਡੀ ਖੇਡਣ ਲੱਗਾ ਗਾਮੇ ਨੇ ਬਹੁਤ ਮਿਹਨਤ ਕੀਤੀ ਅਤੇ ਜਿਸ ਦਾ ਫਲ ਵੀ ਮਿਲਿਆ ਓਹ 2006 ਵਿਚ ਪਹਿਲੀ ਵਾਰ ਇੰਗਲੈਂਡ ਦੀ ਧਰਤੀ ਤੇ ਕਬੱਡੀ ਖੇਡਣ ਗਿਆ | 2007 ਵਿਚ ਗਾਮਾ ਮੇਗਾ ਸਿਟੀ ਸਪੋਰਟਸ ਕਲੱਬ ਵਲੋਂ ਕੈਨੇਡਾ ਦੀ ਧਰਤੀ ਤੇ ਕਬੱਡੀ ਖੇਡਣ ਗਿਆ |2008 ਵਿਚ ਟੋਰਾਂਟੋ ਦੇ ਕਬੱਡੀ ਸੀਜਨ ਵਿਚ ਗਾਮੇ ਨੇ 91.14 ਦੀ ਅਵ੍ਰੇਜ ਨਾਲ ਰੈਡਰਾਂ ਵਿਚੋ ਚੌਥਾ ਸਥਾਨ ਹਾਂਸਿਲ ਕੀਤਾ |2009 ਵਿਚ ਗਾਮਾ ਯੂਰਪ ਦੇ ਮੈਦਾਨਾ ਦਾ ਸ਼ਿੰਗਾਰ ਬਣਿਆ |2010 ਵਿਚ ਗਾਮੇ ਨੇ ਹੈਮਟੋਨ ਪੰਜਾਬੀ ਸਪੋਰਟਸ ਕਲੱਬ ਵਲੋਂ ਕੈਨੇਡਾ ਵਿਚ ਧੂੜਾ ਪੱਟੀਆ| ਵਿਸ਼ਵ ਕੱਪ ਵਿਚ ਗਾਮੇ ਦਾ ਪ੍ਰਦਰ੍ਸ਼ਨ ਸ਼ਾਨਦਾਰ ਰਿਹਾ ਅਤੇ ਅਸੀਂ ਦੁਆ ਕਰਦੇ ਹਾ ਕਿ ਗਾਮਾ ਸਦਾ ਚੜਦੀ ਕਲਾ ਵਿਚ ਰਹੇ ਅਤੇ ਆਉਣ ਵਾਲੇ ਸਮੇਂ ਵਿਚ ਇਸੇ ਤਰਾਂ ਆਪਣੇ ਮਾਤਾ ਪਿਤਾ ਅਤੇ ਪਿੰਡ ਟਿੱਬਾ ਦਾ ਨਾਂ ਰੋਸ਼ਨ ਕਰਦਾ ਰਹੇ ਓਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ
ਵਲੋਂ :ਸਾਹਿਬ ਟਿੱਬਾ

ਹਰਪੀਤ ਸਿੰਘ ਰੂਬੀ 

ਹਰਪੀਤ ਸਿੰਘ ਰੂਬੀ

ਹਰਪੀਤ ਸਿੰਘ ਰੂਬੀ ਬਾਰੇ ਸਾਡੀ ਟੀਮ ਵਲੋਂ ਕੁਝ ਜਾਣਕਾਰੀ ਹਾਂਸਿਲ ਕਰਨ ਦੀ ਕੋਸ਼ਿਸ ਕੀਤੀ ਗਈ ਹੈ ਇਸ ਬਾਰੇ ਮੈਂ ਸਾਹਿਬ ਟਿੱਬਾ ਅਤੇ ਰੋਬਿਨ ਟਿੱਬਾ ਵਲੋਂ ਹਰਪ੍ਰੀਤ ਸਿੰਘ ਰੂਬੀ ਦੇ ਜੀਵਨ ਬਾਰੇ ਕੁਝ ਜਾਣਕਾਰੀ ਹਾਂਸਿਲ ਕੀਤੀ ਗਈ ਹਰਪ੍ਰੀਤ ਸਿੰਘ ਰੂਬੀ ਭਾਜੀ ਨੂੰ ਮੈਂ ਨਿਕੇ ਹੁੰਦੇ ਤੋ ਹੀ ਕਬੱਡੀ ਖੇਡਦੇ ਦੇਖਦਾ ਹੁੰਦਾ ਸੀ ਤੇ ਜਿਸ ਤੇ ਪਿੰਡ ਵਾਲਿਆ ਨੂੰ ਮਾਨ ਹੁੰਦਾ ਸੀ ਮਿਲਪੜੇ ਸੁਭਾਹ ਸੁਭਾ ਦਾ ਮਲਿਕ ਹਰਪ੍ਰੀਤ ਸਿੰਘ ਰੂਬੀ ਨੇ ਪਿੰਡ ਟਿੱਬਾ ਅਤੇ ਇਲਾਕੇ ਦਾ ਨਾਮ ਦੇਸਾ ਵਿਦੇਸਾ ਵਿਚ ਤਾਰੇ ਵਾਂਗ ਚਮਕਾਇਆ ਅਤੇ ਉਸਦੀ ਕੋਚਿੰਗ ਵਿਚ ਪੈਦਾ ਹੋਏ ਕਬੱਡੀ ੜੇ ਸਟਾਰ ਵੀ ਅੱਜ ਦੁਨਿਆ ਨੂੰ ਲੋਹਾ ਮਨਾ ਰਹੇ ਹਨ | ਹਰਪ੍ਰੀਤ ਸਿੰਘ ਰੂਬੀ ੜੇ ਪਿਤਾ ਵੀ ਕਬੱਡੀ ਖਿਡਾਰੀ ਗੁਰ੍ਮੈਲ ਸਿੰਘ ਅਪਨੇ ਸਮੇਂ ਦੇ ਮੰਨੇ ਪ੍ਰਮੰਨੇ ਕਬੱਡੀ ਖਿਡਾਰੀ ਰਹੇ ਹਰਪ੍ਰੀਤ ਰੂਬੀ ਨੂੰ ਵੀ ਬਚਪਨ ਤੋਂ ਹੀ ਕਬੱਡੀ ਖੇਡਣ ਦਾ ਸ਼ੌਕ ਪੈਦਾ ਹੋ ਗਿਆ ਸੀ | ਹਰਪ੍ਰੀਤ ਸਿੰਘ ਰੂਬੀ ਦੇ ਪੁਤਰ ਰੋਬਿਨ ਟਿੱਬਾ ਨੇ ਹਰਪ੍ਰੀਤ ਰੂਬੀ ਬਾਰੇ ਜਾਣਕਾਰੀ ਵਿਚ ਬਹੁਤ ਯੋਗਦਾਨ ਦਿਤਾ ਜਿਸ ਨੂੰ ਸਾਡੀ ਸਮੂਹ ਠੱਟਾ ਟਿੱਬਾ ਟੀਮ ਅੱਜ ਪ੍ਰਕਾਸ਼ਿਤ ਕਰਕੇ ਮਾਨ ਮਹਿਸੂਸ ਕਰ ਰਹੀ ਹੈ | ਹਰਪ੍ਰੀਤ ਸਿੰਘ ਰੂਬੀ ਦਾ ਜਨਮ 7 -7 -1969 ਨੂੰ ਮਾਤਾ ਬਲਬੀਰ ਕੌਰ ਦੀ ਕੁਖੋ ਅਤੇ ਪਿਤਾ ਸ. ਗੁਰ੍ਮੈਲ ਸਿੰਘ ਦੇ ਘਰ ਹੋਇਆ | ਓਹਨਾ ਨੂੰ ਬਚਪਨ ਤੋਂ ਹੀ ਕਬੱਡੀ ਨਾਲ ਕਾਫੀ ਲਗਾਵ ਸੀ ਓਹਨਾ ਨੇ ਦਸਵੀ ਤੱਕ ਦੀ ਪੜਾਈ ਸੈਦਪੁਰ ਸਕੂਲ ਤੋਂ ਕੀਤੀ ਅਤੇ +1 ਵਿਚ ਸਪੋਰਟਸ ਕਾਲਜ ਜਲੰਧਰ ਚਲੇ ਗਈ ਉਥੇ ਉਹਨਾ ਨੂੰ ਸਵ. ਸ. ਅਜੀਤ ਸਿੰਘ ਮਾਲੜੀ ਜੀ ਨੇ ਕੋਚਿੰਗ ਦਿਤੀ ਬੀ ਏ ਤੋਂ ਬਾਅਦ ਓਹਨਾ ਨੇ ਡੀ ਪੀ ਐਡ ਭਾਗੋ ਮਾਜਰੇ ਜਿਲਾ ਖਰੜ ਵਿਚ ਕੀਤੀ ਅਤੇ ਕਬੱਡੀ ਖੇਡੇ ਹੋਈ ਕਈ ਇਤਹਾਸ ਰਚੇ ਭਾਗੋ ਮਾਜਰੇ ਡੀ ਨੈਸ਼ਨਲ ਸਟਾਇਲ ਦੀ ਕਬੱਡੀ ਟੀਮ ਪਹਿਲੀ ਵਾਰ ਉਹਨਾ ਦੀ ਕਪਤਾਨੀ ਵਿਚ ਬਣੀ ਅਤੇ ਉਠੋ ਦੇ ਪ੍ਰਿੰਸਿਪਲ ਸ. ਭੁਪਿੰਦਰ ਸਿੰਘ ਭੂਪੀ ਨੂੰ ਅੱਜ ਵੀ ਉਹਨਾ ਤੇ ਮਾਣ ਹੈ | ਪਿੰਡ ਟਿੱਬਾ ਦੀ ਕਬੱਡੀ ਟੀਮ ਦਾ ਮਾਣ ਹਰਪ੍ਰੀਤ ਸਿੰਘ ਰੂਬੀ ਨੂੰ 1998 ਤੋਂ 2002 ਤੱਕ 4 ਸਾਲ ਇੰਗਲੈਂਡ ਦੀ ਧਰਤੀ ਤੇ ਕਬੱਡੀ ਖੇਡਣ ਦਾ ਮਾਣ ਮਹਿਸੂਸ ਹੋਇਆ | ਓਹਨਾ ਨੂੰ 21 ਸਾਲ ਦੀ ਉਮਰ ਵਿਚ ਹੀ ਰੀਲ ਕੋਚ ਫੈਕਟਰੀ ਵਿਚ ਨੌਕਰੀ ਮਿਲ ਗਈ ਉਹਨਾ ਨੇ ਆਪਣਾ ਸਰਕਲ ਸਟਾਇਲ ਦਾ ਆਖਰੀ ਮੈਚ 2004 ਵਿਚ ਖੈੜਾ ਦੋਨਾ ਜਿਲਾ ਕਪੂਰਥਲਾ ਦੀ ਧਰਤੀ ਤੇ ਖੇਡਿਆ |ਉਹ ਹੁਣ ਵੀ ਕਦੇ ਕਦੇ ਨੈਸਨਲ ਸਟਾਇਲ ਦਾ ਮੈਚ ਆਰ ਸੀ ਐਫ ਟੀਮ ਲਈ ਖੇਡ ਲੈਂਦੇ ਹਨ | ਠੱਟਾ ਟਿੱਬਾ ਇਲਾਕਾ ਕਬੱਡੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਥੇ ਕਈ ਕਬੱਡੀ ਸਟਾਰ ਪੈਦਾ ਹੋਏ ਪਰ ਕੁਝ ਕਾਰਨਾ ਕਰਕੇ ਇਲਾਕਾ ਕਬੱਡੀ ਵਿਚ ਪ੍ਛ੍ੜਦਾ ਦੇਖ ਰੇਲਵੇ ਦੀ ਨੌਕਰੀ ਦੇ ਨਾਲ ਨਾਲ ਇਸ ਕਬੱਡੀ ਸਟਾਰ ਨੇ ਪਿੰਡ ਵਿਚ ਕਬੱਡੀ ਕੋਚਿੰਗ ਦੇਣੀ ਸੁਰੂ ਕਰ ਦਿਤੀ | ਇਸ ਕਬੱਡੀ ਕੋਚਿੰਗ ਵਿਚ ਕਈ ਸਟਾਰ ਬਣੇ ਜਿਹਨਾ ਵਿਚ :ਜਿੰਦੁ , ਗਾਮਾ ਟਿੱਬਾ (ਪ੍ਮਨਾ ਵਾਲਾ) ,ਅਮਨ ਸੈਦਪੁਰ ,ਸੋਨੂ ਗੁਜਰ , ਲੰਬੜ ਆਦਿ ਕਬੱਡੀ ਦੇ ਸੁਪਰ ਸਟਾਰ ਹਨ | ਉਹਨਾ ਵਲੋ ਇਹ ਉਪਰਾਲਾ ਕਾਫੀ ਸ਼ਲਾਘਾ ਯੋਗ ਹੈ ਕਈ ਉਹ ਇਹਨਾ ਕਬੱਡੀ ਖਿਡਾਰੀਆਂ ਨੂੰ ਤਿਆਰ ਕਰਕੇ ਵਿਦੇਸ਼ਾ ਵਿਚ ਕਬੱਡੀ ਖੇਡਣ ਲਈ ਭੇਜਦੇ ਹਨ |ਇਸ ਸਮੇ ਉਹ ਸਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਦੇ ਕੋਚ ਹਨ | ਅਸੀਂ ਆਸ ਕਰਦੇ ਹਾਂ ਕਈ ਉਹ ਹਮੇਸ਼ਾ ਕਬੱਡੀ ਨਾਲ ਹੋਰ ਖਿਡਾਰੀਆਂ ਨੂੰ ਜੋੜਦੇ ਰਹਿਣ ਅਤੇ ਪਿੰਡ ਤੇ ਇਲਾਕੇ ਦਾ ਨਾਮ ਹੋਰ ਚਮਕਾਉਣ | ਅਸੀਂ ਦੁਆ ਕਰਦੇ ਹਾਂ ਕਿ ਰੱਬ ਉਹਨਾ ਨੂੰ ਚੜਦੀ ਕਲਾ ਵਿਚ ਰਖੇ ਅਤੇ ਅਤੇ ਆਪਣੀ ਮਿਹਰ ਦੀ ਨਜਰ ਬਣਾਈ ਰਖੇ

ਵਲੋਂ :ਸਾਹਿਬ ਟਿੱਬਾ ਸਾਹਿਬ ਡਿਜਿਟਲ ਸਟੂਡਿਓ ਟਿੱਬਾ