ਜਥੇਦਾਰ ਸ.ਪਿਆਰਾ ਸਿੰਘ ਜੀ ਟਿੱਬਾ
![](http://tibba.in/wp-content/uploads/2024/02/jathedaar-tibba-1024x880.jpg)
ਪਿੰਡ ਟਿੱਬੇ ਦੇ ਇਸ ਪੇਜ ਨਾਲ ਦੂਰੋਂ ਨੇੜਿਓ ਜੁੜੇ ਸਾਰੇ ਦੋਸਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਲ ਜੀ ..ਪਿੰਡ ਤੋਂ ਬੇਸ਼ਕ ਭਾਵੇ ਦੂਰ ਹਾਂ ਪਰ ਇੰਟਰਨੈਟ ਦੀ ਇਸ ਤੇਜ ਦੁਨੀਆਂ ਵਿਚ ਕਦੇ ਕਦੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਮੈ ਪਿੰਡ ਵਿਚ ਹੋਵਾ ਤੇ ਜਿਵੇਂ ਸਾਰੇ ਦੋਸਤਾ ਨਾਲ ਆਹਮੋ ਸਾਹਮਣੇ ਬੈਠ ਕੇ ਗੱਲ ਕਰਦਾ ਹੋਵਾ .. ਪਿੰਡ ਟਿੱਬੇ ਦੇ ਇਸ ਪੇਜ ਰਾਹੀਂ ਤੁਹਾਡੇ ਸਾਰੇ ਦੋਸਤਾਂ ਦੇ ਸੁਨੇਹੇ ਅਤੇ ਕੋਮਿੰਟ ਰੋਜ ਹੀ ਕੁਝ ਨਵਾ ਸਿਖਣ ਨੂੰ ਦੇ ਜਾਂਦੇ ਹਨ .. ਮੈ ਤੁਹਾਡਾ ਸਾਰੇ ਦੋਸਤਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ .. ਮੇਰੀ ਹਮੇਸਾ ਇਹੀ ਕੋਸਿਸ਼ ਰਹਿੰਦੀ ਹੈ ਮੈ ਆਪਣੇ ਸਾਰੇ ਪਿਆਰੇ ਪਿਆਰੇ ਦੋਸਤਾਂ ਦੇ ਸਾਹਮਣੇ ਹਰ ਰੋਜ ਕੁਝ ਨਵਾਂ ਲੈ ਕੇ ਹਾਜਿਰ ਹੋਵਾਂ ..
ਉਹਨਾਂ ਕੋਸ਼ਿਸ਼ਾ ਵਿਚੋ ਇਕ ਹੋਰ ਛੋਟੀ ਜਹੀ ਕੋਸ਼ਿਸ਼ ਕੀਤੀ ਹੈ ਪਿੰਡ ਟਿੱਬੇ ਦੀ ਇਕ ਹੋਰ ਸਖਸ਼ੀਅਤ ਬਾਰੇ ਜਾਣੂ ਕਰਵਾਉਣ ਦੀ ਉਮੀਦ ਕਰਦਾ ਹਾਂ ਕੀ ਤੁਸੀਂ ਇਸ ਸਖਸ਼ੀਅਤ ਬਾਰੇ ਆਪਣੇ ਵਿਚਾਰ ਜਰੂਰ ਸਾਂਝੇ ਕਰੋਗੇ ..
ਮੈ ਗੱਲ ਕਰ ਰਿਹਾਂ ਹਾ ਪਿੰਡ ਟਿੱਬੇ ਦੇ ਜਥੇਦਾਰ ਸ. ਪਿਆਰਾ ਸਿੰਘ ਜੀ ਬਾਰੇ ਜੋ ਇਕ ਸਮੇ ਵਿਚ ਪਿੰਡ ਟਿੱਬਾ ਅਤੇ ਇਲਾਕਾ ਸੁਲਤਾਨਪੁਰ ਲੋਧੀ ਦੇ ਇਕ ਮੋਹਰੀ ਲੀਡਰ ਵਜੋ ਜਾਣੇ ਜਾਂਦੇ ਸਨ ਜਿਹਨਾ ਨੇ ਇਲਾਕੇ ਦੇ ਵਿਕਾਸ ਬਾਰੇ ਹਮੇਸਾ ਆਗਾਹ ਵੱਧ ਕੇ ਉਪਰਾਲੇ ਕੀਤੇ .. ਇਕ ਉਮਰ ਵਿਚ ਇਲਾਕਾ ਬਾਹਰਾ ਦਾ ਇਤਿਹਾਸ ਬਾਰੇ ਬਹੁਤ ਹੀ ਖੋਜ ਕੀਤੀ …
ਅੱਜ ਉਹਨਾ ਦੇ ਭਤੀਜੇ ਭੁਪਿੰਦਰ ਸਿੰਘ ਭਿੰਦਾ ਨਾਲ ਫੋਨ ਤੇ ਗੱਲਬਾਤ ਹੋਈ ਉਸ ਨੇ ਦਸਿਆ ਕਿ ਚਾਚੇ ਦੀ ਸਹਿਤ ਕਾਫੀ ਖਰਾਬ ਸੀ, ਪਰ ਹੁਣ ਕੁਝ ਸੁਧਾਰ ਹੈ , ਪਰ ਇਥੇ ਦੱਸਣ ਯੋਗ ਇਹ ਹੈ ਕਿ ਜੋ ਇਕ ਸਮੇ ਉਹਨਾ ਦੇ ਗਲਾਂ ਵਿਚ ਹਾਰ ਪਾ ਕੇ ਸਵਾਗਤ ਕਰਦੇ ਸਨ ਜਾਂ ਅੱਜ ਉੱਚੇ ਉਹਦਿਆ ਤੇ ਬੈਠੇ ਹਨ ਕਿਸੇ ਨੇ ਉਹਨਾ ਦੀ ਸਾਰ ਤੱਕ ਨਹੀਂ ਲਈ.. ਮੇਰਾ ਮਤਲਬ ਉਹਨਾ ਰਾਜਨੀਤਿਕ ਲੋਕਾਂ ਤੋਂ ਹੈ ਜੋ ਚੜਦੇ ਸੂਰਜ ਨੂੰ ਸਲਮਾ ਕਰਦੇ ਹਨ.. .. (ਇਥੇ ਪਰ ਇਹੋ ਜਹੀ ਕੋਈ ਗੱਲ ਨਹੀਂ ਕਿ ਉਹਨਾ ਦੀ ਕੋਈ ਸਾਰ ਲੈਣ ਵਾਲਾ ਨਹੀਂ, ! ਭੁਪਿੰਦਰ ਸਿੰਘ ਆਪਣੇ ਚਾਚੇ ਦਾ ਆਪਣੇ ਚਾਚੇ ਦਾ ਆਪ ਖਿਆਲ ਰੱਖ ਰਿਹਾ ਹੈ)
ਜਥਦਾਰ ਪਿਆਰਾ ਸਿੰਘ ਜੀ ਸਿਮਰਨਜੀਤ ਸਿੰਘ ਮਾਨ ਦੇ ਬਹੁਤ ਨਜਦੀਕੀ ਸਨ ਜਿਹਨਾ ਨੇ ਸਿੱਖ ਕੌਮ ਦੀ ਚੜਦੀ ਕਲਾ ਲਈ ਬਹੁਤ ਉਪਰਾਲੇ ਕੀਤੇ ਅਤੇ ਯੋਗਦਾਨ ਪਾਇਆ .. ..
ਜਥੇਦਾਰ ਪਿਆਰਾ ਸਿੰਘ ਜੀ ਨੂੰ ਕਿਤਾਬਾ ਪੜਨ ਦਾ ਬਹੁਤ ਸ਼ੌਂਕ ਹੈ ਜੋ ਅੱਜ ਵੀ ਵਿਹਲੇ ਸਮੇ ਕਿਤਾਬਾ ਪੜਦੇ ਆਮ ਨਜਰ ਆ ਜਾਂਦੇ ਹਨ
ਜਥੇਦਾਰ ਪਿਆਰਾ ਸਿੰਘ ਜੀ ਵਲੋਂ ਬਹੁਤ ਸਾਰੇ ਸਮਾਜ ਸੁਧਾਰ ਉਪਰਾਲੇ ਕੀਤੇ ਗਏ ਹਨ ਜਿਹਨਾ ਵਿਚੋ ਇਕ ਰੁਖ ਲਗਾਉਣੇ ਵੀ ਹਨ ,, ਜਿਹਨਾ ਵਿਚ ਉਹਨਾ ਪਿੰਡ ਵਿਚ ਅਤੇ ਹੋਰਾਂ ਪਿੰਡਾਂ ਵਿਚ ਵੱਖ ਵੱਖ ਸਰਕਾਰੀ ਅਦਾਰਿਆ ਵਿਚ ਆਪਣੇ ਹੱਥੀ ਛਾਂ ਦਾਰ ਬੂਟੇ ਲਾਏ ਹਨ ਜਿਹਨਾ ਦੀ ਉਹਨਾ ਨੇ ਆਪਣੀ ਹੱਥੀ ਸੇਵਾ ਕਰਕੇ ਛਾਂ ਯੋਗ ਬਣਾਇਆ ਹੈ .. ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਬੋਹੜ ਤੇ ਪੀਪਲ, ਸਰਕਾਰੀ ਹਸਪਤਾਲ ਟਿੱਬਾ ਵਿਚ ਨਿਮ ਬੋਹੜ ਪਿਪਲ ਅਤੇ ਪਿੰਡ ਦੇ ਸਮਸ਼ਾਨ ਘਾਟ ਵਿਚ ਬਹੁਤ ਸਾਰੇ ਛਾਂ ਦਾਰ ਬੂਟੇ ਲਗਾਏ ਗਏ ਅਤੇ ਪਿੰਡ ਦੀ ਫਿਰਨੀ ਤੇ ਬਹੁਤ ਸਾਰੇ ਬੂਟੇ ਲਗਾਏ ਗਏ ਆਦਿ ਸ਼ਾਮਿਲ ਹਨ .