ਜਾਣਕਾਰੀ
ਪਿੰਡ ਟਿੱਬਾ ਮੁੱਖ ਜਾਣਕਾਰੀ
ਪਿੰਡ ਟਿੱਬਾ ਕਪੂਰਥਲਾ ਜਿਲ੍ਹੇ ਦੇ ਮਸ਼ਹੂਰ ਪਿੰਡਾਂ ਵਿੱਚੋਂ ਇੱਕ ਹੈ। ਇਸ ਪਿੰਡ ਦਾ ਰਕਬਾ ਲਗਭਗ 2000 ਏਕੜ ਹੈ। ਪਿੰਡ ਦੀ ਅਬਾਦੀ 15000 ਦੇ ਕਰੀਬ ਹੈ। ਇਹ ਪਿੰਡ ਠੱਟਾ ਨਵਾਂ ਤੋਂ ਤਲਵੰਡੀ ਚੌਧਰੀਆਂ ਵਾਲੀ ਰੋਡ ਤੇ ਸਥਿੱਤ ਹੈ। ਪਿੰਡ ਵਿੱਚ ਗੁਰਦੁਆਰਾ ਸਾਹਿਬ, ਮੰਦਰ, ਦਰਗਾਹ ਪੀਰ ਬਾਬਾ ਅਹਿਮਦ ਸ਼ਾਹ, ਪੰਚਾਇਤ ਘਰ, ਕੋ-ਆਪ੍ਰੇਟਿਵ ਸੁਸਾਇਟੀ, ਸਰਕਾਰੀ ਹਸਪਤਾਲ, ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪ੍ਰਾਈਵੇਟ ਸਕੂਲ, ਲੜਕੀਆ ਦਾ ਕਾਲਜ, ਪੰਜਾਬ ਨੈਸ਼ਨਲ ਬੈਂਕ, ਕੋ-ਆਪਰੇਟਿਵ ਬੈਂਕ, ਪਾਵਰ ਗਰਿੱਡ, ਦਾਣਾ ਮੰਡੀ, ਪੰਚਾਇਤ ਘਰ, ਖੇਡ ਮੈਦਾਨ ਮੌਜੂਦ ਹੈ। ਪਿੰਡ ਦੇ ਸਰਵਪੱਖੀ ਵਿਕਾਸ ਲਈ ਪਿੰਡ ਦੇ ਨੌਜਵਾਨਾਂ ਵੱਲੋਂ ਦਸ਼ਮੇਸ਼ ਕਲੱਬ ਚਲਾਇਆ ਜਾ ਰਿਹਾ ਹੈ। ਪਿੰਡ ਦੀਆਂ ਗਲੀਆਂ ਨਾਲੀਆਂ ਆਦਿ ਪੱਕੀਆਂ ਬਣੀਆਂ ਹੋਈਆਂ ਹਨ ਅਤੇ ਬਿਜਲੀ 24 ਘੰਟੇ ਹੈ।
ਮੁੱਖ ਜਾਣਕਾਰੀ
- ਪਿੰਡ ਦਾ ਨਾਮ : ਟਿੱਬਾ
- ਪਿੰਡ ਦਾ ਪੁਰਾਣਾ ਨਾਮ : ਟਿੱਬਾ
- ਹੱਦਬਸਤ ਨੰਬਰ : 44
- ਪਟਵਾਰ ਹਲਕਾ : ਟਿੱਬਾ
- ਚੋਣ ਹਲਕਾ ਨੰਬਰ : 42
- ਕਨੂੰਨਗੋ ਹਲਕਾ : ਟਿੱਬਾ
- ਵਿਧਾਨ ਸਭਾ ਹਲਕਾ : ਸੁਲਤਾਨਪੁਰ ਲੋਧੀ
- ਲੋਕ ਸਭਾ ਹਲਕਾ : ਖਡੂਰ ਸਾਹਿਬ
- ਤਹਿਸੀਲ : ਸੁਲਤਾਨਪੁਰ ਲੋਧੀ
- ਜਿਲ੍ਹਾ : ਕਪੂਰਥਲਾ
- ਕਪੂਰਥਲਾ ਤੋਂ ਦੂਰੀ (ਕਿਲੋ ਮੀਟਰ) : 20
- ਸੁਲਤਾਨਪੁਰ ਲੋਧੀ ਤੋਂ ਦੂਰੀ (ਕਿਲੋ ਮੀਟਰ) : 13
- ਗੋਇੰਦਵਾਲ ਸਾਹਿਬ ਤੋਂ ਦੂਰੀ (ਕਿਲੋ ਮੀਟਰ) : 16
- ਰੇਲ ਡਿੱਬਾ ਕਾਰਖਾਨਾ ਤੋਂ ਦੂਰੀ (ਕਿਲੋ ਮੀਟਰ) : 12
- ਪਿੰਨ ਕੋਡ : 144627
- ਐਸ.ਟੀ.ਡੀ ਕੋਡ : 1828
- ਵਾਹਨ ਰਜਿਸਟਰੇਸ਼ਨ ਨੰਬਰ : PB-09,PB-41
- ਪੰਚਾਇਤ ਸੈਕਟਰੀ : ਸੁਖਦੇਵ ਸਿੰਘ
ਵੋਟਰ : 1-1-2024 ਅਨੁਸਾਰ
- ਟੋਟਲ : 1870
- ਮਰਦ : 920
- ਔਰਤਾਂ : 950
About Panchayat
- State Name : Punjab
- Zilla Panchayat : Kapurthala
- Block Panchayat : Sultanpur Lodhi
- Village Panchayat : Tibba
ਜਨਸੰਖਿਆ (Population)
- ਜਨਸੰਖਿਆ (Total Population ) : 3076
- ਜਨਸੰਖਿਆ (Schedule Caste Population) : 368
ਵਿਦਿਅਕ ਅਦਾਰੇ (2)
- ਪ੍ਰਾਇਮਰੀ ਸਕੂਲ ਟਿੱਬਾ
- ਸੀਨੀਅਰ ਸਕੈਂਡਰੀ ਹਾਈ ਸਕੂਲ ਟਿੱਬਾ
- ਬਾਬਾ ਦਰਬਾਰਾ ਸਿੰਘ ਗਰਲ ਕਾਲਜ ਟਿੱਬਾ
ਹੋਰ ਜਾਣਕਾਰੀ :
- ਕਲੱਬ : ਦਸ਼ਮੇਸ਼ ਕਲੱਬ ਟਿੱਬਾ
- ਲਾਇਬ੍ਰੇਰੀ : ਸ਼ਹੀਦ ਊਧਮ ਸਿੰਘ ਲਾਇਬ੍ਰੇਰੀ ਟਿੱਬਾ
- ਜਿੰਮ : ਪੰਚਾਇਤ ਅਤੇ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਜਿੰਮ ਤਿਆਰ ਕੀਤਾ ਹੋਇਆ ਹੈ