ਵੰਗਾਰ

ਉਹ ਚਾਹੁੰਦੇ ਕਤਲ ਕਰ ਦੇਣਾ, ਉਹਨਾ ਸੁਪਨਿਆ ਨੂੰ,
ਜੋ ਜਗਾਉਂਦੇ ਨੇ ਆਸ, ਮੁੜ ਜਿਉਣ ਦੇ ਲਈ,
ਜੋ ਕਰਦੇ ਨੇ ਜੁਰਤ, ਹੱਕ ਮੰਗਣ ਦੀ ਦੁਬਾਰਾ,
ਹੁੰਦੇ ਕਲਮ ਉਹ ਸਿਰ, ਜੋ ਨਾ ਮੰਨੇ ਨੇ ਨਿਉਣ ਦੇ ਲਈ

ਉਹ ਚਾਹੁੰਦੇ ਕਤਲ ਕਰ ਦੇਣਾ, ਉਹਨਾ ਸੁਪਨਿਆ ਨੂੰ,
ਜੋ ਜਗਾਉਂਦੇ ਨੇ ਆਸ, ਮੁੜ ਜਿਉਣ ਦੇ ਲਈ,
ਜੋ ਕਰਦੇ ਨੇ ਜੁਰਤ, ਹੱਕ ਮੰਗਣ ਦੀ ਦੁਬਾਰਾ,
ਹੋਏ ਕਲਮ ਬੇਸ਼ਕ ਸਿਰ , ਜੋ ਨਾ ਮੰਨੇ ਨੇ ਨਿਉਣ ਦੇ ਲਈ
ਨਾ ਆਖੀ ਜਾਲਿਮ ਸਰਕਾਰਾਂ , ਰੁਲ ਜਾਣਗੇ ਗੀਤ,
ਨਾਂ ਕਦੇ ਸੋਚੀ ਇੰਝ , ਰਖੀ ਹਿਮਤ ਵੀ ਲਿਖੇ ਨੂੰ ਗਾਉਣ ਦੇ ਲਈ,
ਜਿਉਣਾ ਚਾਹੁੰਦਾ ਤਾ ਹੈ ,ਹਰ ਕੋਈ ਚਾਨਣਾ ਚ,
ਡਰਦਾ ਹਰ ਕੋਈ ਪਰ ਦੀਵਾ ਜਗਾਉਣ ਦੇ ਲਈ,
ਅਸੀਂ ਅੱਜ ਵੀ ਹਾਂ , ਗੁਲਾਮ ਤੇ ਮਜਬੂਰ ਸਾਰੇ ,
ਝੂਠੀਆਂ ਜੱਗ ਦੀਆਂ ਰਸਮਾਂ ਨਿਭਉਣ ਦੇ ਲਈ,
ਰੋਜ ਇੱਕ ਇੱਕ ਕਰ ਫਾਹੇ ਨੇ ਲਾਈ ਜਾਂਦੇ,
ਇਹ ਨਵੀਂ ਚਾਲ ਹੈ, ਆਵਾਜ ਦਬਾਉਣ ਦੇ ਲਈ,
ਨਾ ਟੁਟੋ ਕੱਲੀ ਕੱਲੀ ਕਾਹਨੀ ਵਾਂਗ, ਸਾਰੇ ਇਕ ਮੁਠ ਹੋਜੋ ,
ਨਹੀਂ ਤਾਂ ਉਡੀਕੋ ਆਪਣੀ ਵਾਰੀ ਵੀ ਆਉਣ ਦੇ ਲਈ,
ਉਹ ਖੁਦਕੁਸੀ ਹੈ, ਜੇ ਘੁੱਟਾ ਗਲਾ ਮੈਂ ਸੁਪਨਿਆ ਦਾ,
ਨਾ ਚੁਣ ਰਸਤਾ ਅਜਿਹਾ ,ਕਾਇਰ ਕਹਾਉਣ ਦੇ ਲਈ,
ਫੋਕੀ ਵਾਹ ਵਾਹ ਦੇ ਲਈ , ਨਾ ਵੇਚ ਗੀਤ ਆਪਣੇ,
ਵਪਾਰੀ ਖੜੇ ਨੇ, ਬੋਲੀਆਂ ਲਾਉਣ ਦੇ ਲਈ,
ਪਊ ਜਗਾਉਣਾ, ਸੁੱਤੀ ਅਣਖ ਨੂੰ ਅੱਜ ਵੰਗਾਰ ਸਾਹਿਬ,
ਇਕ ਨਵਾਂ ਇਤਿਹਾਸ, ਬਣਾਉਣ ਦੇ ਲਈ,

ਵੰਗਾਰ