ਸਤਿਗੁਰ ਨਾਨਕ ਆਜਾ

ਸਤਿਗੁਰ ਨਾਨਕ ਆਜਾ ,ਔਖਾ ਹੋ ਗਿਆ ਰੋਕਣਾ ਧਾਣੀ ਨੂੰ,
ਤੇਰੇ ਨਾਮ ਨੂੰ ਲੱਗ ਪਏ ਵੇਚਣ, ਨਾਲੇ ਇਹ ਗੁਰਬਾਣੀ ਨੂੰ,

ਸਤਿਗੁਰ ਨਾਨਕ ਆਜਾ ,ਔਖਾ ਹੋ ਗਿਆ ਰੋਕਣਾ ਧਾਣੀ ਨੂੰ,
ਤੇਰੇ ਨਾਮ ਨੂੰ ਲੱਗ ਪਏ ਵੇਚਣ, ਨਾਲੇ ਇਹ ਗੁਰਬਾਣੀ ਨੂੰ,

ਪਹਿਲਾਂ ਵੰਡੇ ਗੁਰਦਵਾਰੇ , ਹੁਣ ਗੁਰੂਆ ਦੀ ਵਾਰੀ ਏ,
ਥਾ ਥਾ ਤੇ ਨੇ ਡੇਰੇ ਖੁਲ ਗਏ, ਆਇਆ ਸੰਕਟ ਭਾਰੀ ਏ,
ਆਪਣੀ ਲਗਦੀ ਵਾਹ ਹਰ ਲਾਈ, ਵੰਡ ਕੇ ਬਹਿ ਗਏ ਪਾਣੀ ਨੂੰ,
ਤੇਰੇ ਨਾਮ ਨੂੰ ਲੱਗ ਪਏ ਵੇਚਣ, ਨਾਲੇ ਇਹ ਗੁਰਬਾਣੀ ਨੂੰ,

ਤੇਰੀ ਉਹ ਪਵਿਤਰ ਨਗਰੀ, ਭਰ ਗਈ ਨਾਲ ਹੁਣ ਠੇਕਿਆ ਦੇ,
ਜਿਹੜਾ ਵੀ ਵਿਰੋਧ ਹੈ ਕਰਦਾ, ਉਹੀਂ ਜਾਂਦਾ ਛੇਕਿਆ ਏ,
ਨਸਿਆਂ ਦੇ ਵਿਚ ਪੈ ਚੁਕੀ, ਕੋਈ ਦੇ ਦੇ ਮੱਤ ਜਵਾਨੀ ਨੂੰ,
ਤੇਰੇ ਨਾਮ ਨੂੰ ਲੱਗ ਪਏ ਵੇਚਣ, ਨਾਲੇ ਇਹ ਗੁਰਬਾਣੀ ਨੂੰ,

ਔਖਾ ਹੈ ਪਹਿਚਾਨਣਾ ਅੱਜ ਕਲ, ਗੱਦੀ ਵਾਲੇ ਸੰਤਾ ਨੂੰ,
ਤੇਰੇ ਨਾਮ ਦੀ ਓਟ ਦੇ ਅੰਦਰ, ਲੁਟੀ ਜਾਂਦੇ ਜਨਤਾ ਨੂੰ,
ਔਖਾ ਹੈ ਸਮਝਾਉਣ ਬਾਬਾ, ਅੱਜ ਕਲ ਹਰ ਇਕ ਫਾਨੀ ਨੂੰ,
ਤੇਰੇ ਨਾਮ ਨੂੰ ਲੱਗ ਪਏ ਵੇਚਣ, ਨਾਲੇ ਇਹ ਗੁਰਬਾਣੀ ਨੂੰ,

ਧਰਮ ਦੇ ਨਾ ਤੇ ਵੰਡੀਆਂ ਪਾ ਕੇ, ਮਾਰ ਰਹੇ ਪੁਤ ਮਾਵਾਂ ਦੇ,
ਸਰੇਆਮ ਹੁਣ ਐਸ਼ਾ ਕਰਦੇ, ,ਰਲ ਕੇ ਝੁੰਡ ਸਭ ਕਾਵਾਂ ਦੇ,
ਅੱਜ ਕਲ ਤਾ ਬੜੇ ਗ੍ਰੰਥ ਆ ਗਏ, ਰਲਾ ਪਾਉਣ ਲਈ ਬਾਣੀ ਨੂੰ,
ਤੇਰੇ ਨਾਮ ਨੂੰ ਲੱਗ ਪਏ ਵੇਚਣ, ਨਾਲੇ ਇਹ ਗੁਰਬਾਣੀ ਨੂੰ,

ਕਿਸ ਦੀ ਮੰਨਾ ਕਿਸ ਦੀ ਛਡਾ, ਮੱਤ ਦੇ ਕੋਈ "ਸਾਹਬ" ਨੂੰ,
ਔਖਾ ਹੋਇਆ ਹੈ ਪਹਿਚਾਨਣਾ, ਕਿਸੇ ਪਖੰਡੀ ਸਾਧ ਨੂੰ,
ਕਲਯੁਗ ਦੇ ਵਿਚ ਤੂੰ ਹੀ ਬਾਬਾ, ਖੋਲ ਦੇ ਉਲਝੀ ਤਾਣੀ ਨੂੰ,
ਤੇਰੇ ਨਾਮ ਨੂੰ ਲੱਗ ਪਏ ਵੇਚਣ, ਨਾਲੇ ਇਹ ਗੁਰਬਾਣੀ ਨੂੰ,

ਸਤਿਗੁਰ ਨਾਨਕ ਆਜਾ