ਪੀੜ ਅਵੱਲੀ

ਕੌਣ ਰੋਕੇ ਆਣ ਮੈਨੂੰ , ਆਈ ਮੰਜਿਲ ਹੈ ਨੇੜੇ,
ਇਹ ਪੈਂਡਾ ਸਾਹਾਂ ਦਾ, ਕਦੋ ਗੱਲ ਆ ਨਬੇੜੇ,
ਅੱਜ ਗੀਤਾਂ ਮੇਰਿਆਂ ਨੂੰ, ਕਿਉਂ ਕਲਮ ਛੱਡ ਚੱਲੀ,
ਮੈਥੋ ਸਹੀ ਨਹੀਓ ਜਾਂਦੀ , ਇਹ ਪੀੜ ਅਵੱਲੀ,
ਰਾਤੀਂ ਉਠ ਉਠ ਰੋਵਾਂ, ਕੋਈ ਦੇਵੇ ਨਾ ਤਸੱਲੀ,

ਕੌਣ ਰੋਕੇ ਆਣ ਮੈਨੂੰ , ਆਈ ਮੰਜਿਲ ਹੈ ਨੇੜੇ,
ਇਹ ਪੈਂਡਾ ਸਾਹਾਂ ਦਾ, ਕਦੋ ਗੱਲ ਆ ਨਬੇੜੇ,
ਅੱਜ ਗੀਤਾਂ ਮੇਰਿਆਂ ਨੂੰ, ਕਿਉਂ ਕਲਮ ਛੱਡ ਚੱਲੀ,
ਮੈਥੋ ਸਹੀ ਨਹੀਓ ਜਾਂਦੀ , ਇਹ ਪੀੜ ਅਵੱਲੀ,
ਰਾਤੀਂ ਉਠ ਉਠ ਰੋਵਾਂ, ਕੋਈ ਦੇਵੇ ਨਾ ਤਸੱਲੀ,

ਇਹ ਅਖੀਆਂ ਦਾ ਨੀਰ, ਮੈਥੋ ਹੁੰਦਾ ਕਿਉਂ ਨਹੀਂ ਡੱਕ,
ਮੈਨੂੰ ਲਗਦਾ ਏ ਏਦਾਂ , ਜਿਵੇਂ ਹੋਇਆ ਕੁਝ ਵੱਖ ,
ਇਹਨਾ ਪਲਕਾ ਤੇ ਕਿਉਂ , ਥਾਂ ਹੰਝੂਆਂ ਨੇ ਮੱਲੀ,
ਮੈਥੋ ਸਹੀ ਨਹੀਓ ਜਾਂਦੀ , ਇਹ ਪੀੜ ਅਵੱਲੀ,

ਉਠੇ ਮੱਠੀ ਮੱਠੀ ਪੀੜ, ਕਿਉਂ ਦੁਖਦਾ ਹੈ ਦਿਲ,
ਜਿਵੇਂ ਚਿਰ ਦਾ ਨਸੂਰ, ਕੋਈ ਗਿਆ ਹੋਵੇ ਛਿਲ,
ਕੋਈ ਕਰਦੇ ਟਕੋਰ, ਲਪੇਟ ਬਿਰਹੋਂ ਟੱਲੀ,
ਮੈਥੋ ਸਹੀ ਨਹੀਓ ਜਾਂਦੀ , ਇਹ ਪੀੜ ਅਵੱਲੀ,

ਇਹ ਮਹਿਫਿਲ ਗਮਾਂ ਦੀ , ਆ ਬੈਠਦੀ ਏ ਸ਼ਾਮੀਂ,
ਕਿਉਂ ਹੌਕੇ ਤੇ ਹਾਵਾਂ, ਇਹ ਦੀ ਭਰਦੇ ਨੇ ਹਾਮੀਂ ,
ਇਹ ਕਿਸਦੀ ਹੈ ਨਿਸਾਨੀ, ਇਹ ਕਿਸਨੇ ਹੈ ਘੱਲੀ,
ਮੈਥੋ ਸਹੀ ਨਹੀਓ ਜਾਂਦੀ , ਇਹ ਪੀੜ ਅਵੱਲੀ,

ਇਹ ਗਮ ਦੀਆਂ ਚੀਸਾ, ਕੌਣ ਮੇਰੇ ਪੱਲੇ ਪਾਵੇ ?
ਮੈਥੋ ਹੋਣੇ ਨਹੀਂ ਖਰੀਦ, ਕੋਈ ਉਹਨੂੰ ਸਮਝਾਵੇ,
ਕਦੇ ਇੰਝ ਨਹੀਂ ਕਰੀਦਾ, ਪਾਕੇ ਪਿਆਰ ਵਿਚ ਗਲੀਂ,
ਮੈਥੋ ਸਹੀ ਨਹੀਓ ਜਾਂਦੀ , ਇਹ ਪੀੜ ਅਵੱਲੀ,

ਮੈਥੋ ਹੋਣਾ ਨਹੀਂ ਚੁਕਾ , ਏਨੇ ਗਮਾਂ ਦਾ ਉਧਾਰ,
ਮੈਂ ਪਿਆਰ ਦੇ ਜੂਏ ਚ, ਬੈਠਾ ਸਭ ਕੁਝ ਹਾਰ,
ਕੁਝ ਸਾਹ ਨੇ ਰਹਿ ਗਏ, ਬਾਕੀ ਖਾਲੀ ਏ ਪੱਲੀ,
ਮੈਥੋ ਸਹੀ ਨਹੀਓ ਜਾਂਦੀ , ਇਹ ਪੀੜ ਅਵੱਲੀ,

ਸਾਇਦ ਘੱਟ ਜਾਵੇ ਪੀੜ. ਕਰਮਾਂ ਦੇ ਮਾਰਿਆਂ ਦੀ,
ਮੇਰੇ ਮਲਮ ਕੋਈ ਲਾਵੇ ,ਆ ਬਣਾਕੇ ਲਾਰਿਆ ਦੀ,
ਕੈਸੀ ਪੀੜ ਇਹ "ਸਾਹਿਬ",ਹੁਣ ਜਾਂਦੀ ਨਹੀਓ ਝੱਲੀ,
ਮੈਥੋ ਸਹੀ ਨਹੀਓ ਜਾਂਦੀ , ਇਹ ਪੀੜ ਅਵੱਲੀ,

ਪੀੜ ਅਵੱਲੀ