ਮੱਸੇ ਰੰਗੜ ਦਾ ਸਿਰ ਲੈ ਕੇ ਆਓਣਾ ਵੀਰਿਆ

ਕਹਿਣ ਲੱਗਾ ਮਹਿਤਾਬ ਸਿੰਘ ਸੁਖਾ ਸਿੰਘ ਨੂੰ
ਕਰ ਲਾਲ਼ ਅੱਖਾਂ ਬੋਲੇ ਰੁਖਾ ਰੁਖਾ ਸਿਘ ਨੂੰ
ਕੰਮ ਵੱਡਾ ਪਰ ਚਿਤ ਨਹੀ ਡਲਾਓਣਾ ਵੀਰਿਆ ..
ਓੲੇ ਮੱਸੇ ਰੰਗੜ ਦਾ ਸਿਰ ਲੈ ਕੇ ਆਓਣਾ ਵੀਰਿਆ .....
2.ਅੱਤ. ਚਕ ਲੲੀ ੲੇ ਬੜੀ ਬੲੀਮਾਨ. ਮੱਸੇ ਨੇ.....
ਮੋਤ ਅਾਪਣੀ ਹੀ ਛੇੜ ਲੲੀ ਸ਼ੈਤਾਨ ਮੱਸੇ ਨੇ.....
ਸਿਰ ਵੱਢ ੳੁਹਦਾ ਨੇਜੇ ਤੇ ਟਿਕਾਓਣਾ ਵੀਰਿਆ ...
ਓਹੇ ਮੱਸੇ ਰੰਗੜ ਦਾ ਸਿਰ ਲੈ ਕੇ ਆਓਣਾ ਵੀਰਿਆ...
3.ਐਸੀ ਖੇਡਣੀ ਏ ਵੈਰੀ ਨਾਲ ਚਾਲ ਸਜਣਾ...
ਜਾਨ ਕਢਣੀ ਜਿਉਂ ਮਖਣੀ ਚੋ ਵਾਲ਼ ਸਜਣਾ....
ਇਕੋ ਫਟ ਨਾਲ ਪਾਰ ਜਾ ਬਲਾਓਣਾ ਵੀਰਿਆ
ਓਹੇ ਮੱਸੇ ਰੰਗੜ ਦਾ ਸਿਰ ਲੈ ਕੇ ਆਓਣਾ ਵੀਰਿਆ...
4...ਵੇਲ਼ਾ ਆ ਗਿਆ ਓਹ ਜੇਹਦੀ ਸੀ ਉਡੀਕ ਸਿਘਾ ਨੂੰ....
ਯਾਦ ਰਖੂ ਇਤਿਹਾਸ ਚਿਰਾ ਤੀਕ ਸਿਘਾ ਨੂੰ...
ਹਰਿਮੰਦਿਰ ਨੂੰ ਵੈਰੀ ਤੋ ਛਡਾਓਣਾ ਵੀਰਿਆ
ਓਏ ਮੱਸੇ ਰੰਗੜ ਦਾ ਸਿਰ ਲੈ ਕੇ ਆਓਣਾ ਵੀਰਿਆ...
5..ਟਿਬੇ ਵਾਲੇ ਰੂਬੀ ਵੱਡਾ ਸਾਰਾ ਜੇਰਾ ਕਰ ਕੇ...
ਸਿੰਘ ਤੁਰ ਪੈ ਸੀ ਠੀਕਰਾਂ ਦੇ ਬੋਰੇ ਭਰ ਕੇ....
ਜਾ ਕੇ ਆਖਣਾ ਕਿ ਮਾਮਲਾ ਚਕਾਓਣਾ ਵੀਰਿਆ
ਓਏ ਮੱਸੇ ਰੰਗੜ ਦਾ ਸਿਰ ਲੈ ਕੇ ਆਓਣਾ ਵੀਰਿਆ.
6..ਮੱਸਾ ਬੈਠਾ ਸੀ ਜੀ ਹੁਕੇ ਵਿਚ ਅੱਗ. ਧਰ ਕੇ......
ਸੁਖੇ ਮਾਰੀ ਸ਼ਮਸ਼ੀਰ ਅੱਖ਼ਾ ਲਾਲ ਕਰ ਕੇ...
ਹੁੰਦੀ ਕੀ ਏ ਸਿਖੀ ਪਿਆ ਸਮਝਾਓਣਾ ਵੀਰਿਆ..
ਓਏ ਮੱਸੇ ਰੰਗੜ ਦਾ ਸਿਰ ਲੈ ਕੇ ਆਓਣਾ ਵੀਰਿਆ....
ਰੂਬੀ ਟਿਬਾ...

ਮੱਸੇ ਰੰਗੜ ਦਾ ਸਿਰ ਲੈ ਕੇ ਆਓਣਾ ਵੀਰਿਆ