ਮਾਫ਼ ਕਰੀ ਪਰਦੇਸੀ ਮਾਏ ਪੁਤ ਨੂੰ,

ਪੜ ਚਿਠੀ ਮੇਰਾ ਭਰ ਆਇਆ ਮਨ ਨੀ, ਪਰ ਮਾਫ਼ ਕਰੀਂ ਬੜਾ ਮਜਬੂਰ,
ਹੁੰਦਾ ਕੋਲ ਤਾਂ ਕਲਾਵੇ ਵਿਚ ਭਰਦਾ, ਹੁਣ ਲਾਡਲਾ ਤੇਰਾ ਏ ਬੜੀ ਦੂਰ,
ਬਾਪੂ ਆਖਦਾ ਏ ਫੋਟੋ ਰਹਿੰਦੀ ਚੁੰਮਦੀ ,ਪੁਤ ਜਾਣਦਾ ਏ ਮਾਏ ਤੇਰੇ ਦੁਖ ਨੂੰ ,
ਲਿਖ ਰਿਹਾਂ ਹਾ ਜਵਾਬ ਸੀਨੇ ਲਾ ਲਵੀਂ, ਮਾਫ਼ ਕਰੀ ਪਰਦੇਸੀ ਮਾਏ ਪੁਤ ਨੂੰ,

ਮਾਏ ਜਾਣਦੀ ਏ ਤੂੰ ਵੀ ਇਥੇ ਫਿਰਦਾ ਸੀ ਵਿਹਲਾ, ਨਾਹੀਂ ਨੌਕਰੀ ਤੇ ਨਾਹੀ ਕੰਮਕਾਰ ਸੀ,
ਸੀ ਸ਼ਰਮ ਵੀ ਆਉਂਦੀ ਕੋਈ ਤੋੜਦਾ ਨਾ ਡੱਕਾ, ਕੱਲੇ ਬਾਪੂ ਉਤੇ ਹੁਣ ਸਾਰਾ ਭਾਰ ਸੀ,
ਸਾਰੀ ਉਮਰ ਹੀ ਲੰਗੀ ਮਾਏ ਦੇਖੀ ਸਦਾ ਤੰਗੀ, ਮੈਂ ਵੀ ਚਾਹੁੰਦਾ ਦੇਖੇ ਚਾਰ ਦਿਨ ਸੁਖ ਤੂੰ ,
ਲਿਖ ਰਿਹਾਂ ਹਾ ਜਵਾਬ ਸੀਨੇ ਲਾ ਲਵੀਂ, ਮਾਫ਼ ਕਰੀ ਪਰਦੇਸੀ ਮਾਏ ਪੁਤ ਨੂੰ,

ਸਚ ਸਚ ਲਿਖਾ ਮਾਏ ਕੁਝ ਨਾ ਲੁਕਾਵਾ ਤੈਥੋ, ਬੈਠਾ ਪੁਤ ਤੇਰਾ ਵੱਡਾ ਜੇਰਾ ਕਰਕੇ,
ਮਾਂ ਦੀਆਂ ਗਾਲਾ ਕਹਿੰਦੇ ਘਿਉ ਦੀਆਂ ਨਾਲਾ, ਹੁਣ ਮਿਲਦੀਆਂ ਨਹੀਂ ਮੈਨੂੰ ਭਰ ਕੇ,
ਬਾਪੂ ਦੀਆਂ ਝਿੜਕਾ ਨੂੰ ਤਰਸਦਾ ਦਿਲ, ਬਸ ਦੱਸਣਾ ਹੈ ਔਖਾ ਤੇਰੇ ਪੁਤ ਨੂੰ,
ਲਿਖ ਰਿਹਾਂ ਹਾ ਜਵਾਬ ਸੀਨੇ ਲਾ ਲਵੀਂ, ਮਾਫ਼ ਕਰੀ ਪਰਦੇਸੀ ਮਾਏ ਪੁਤ ਨੂੰ,

ਜਦੋਂ ਪਿੰਡ ਦੀਆਂ ਜੂਹਾਂ ਛਡ ਆਇਆ ਸੀ ਵਲੈਤ, ਬੜਾ ਰੌਂਦਾ ਰਿਹਾ ਉਦੋ ਪੁਤ ਤੇਰਾ ਸੀ,
ਖਾ ਖਾ ਕੇ ਬਰੈਡਾ ਦਿਨ ਕੱਟੇ ਸੀ ਮੈ ਕਈ , ਕਦੇ ਨਖਰਾ ਨਾ ਮੇਚ ਆਉਂਦਾ ਮੇਰਾ ਸੀ,
ਹੁਣ ਆਦਿਤ ਜਹੀ ਪੈ ਗਈ ਨਾਲੇ ਸਿਖ ਵੀ ਮੈਂ ਗਿਆ, ਭਾਵੇ ਔਖਾ ਬੜਾ ਮਰਨਾ ਸੀ ਭੁੱਖ ਨੂੰ,
ਲਿਖ ਰਿਹਾਂ ਹਾ ਜਵਾਬ ਸੀਨੇ ਲਾ ਲਵੀਂ, ਮਾਫ਼ ਕਰੀ ਪਰਦੇਸੀ ਮਾਏ ਪੁਤ ਨੂੰ,

ਕਰ ਸਚ ਮੈਂ ਦਿਖਾਊਂ ਜੋ ਤੂੰ ਕਰਦੀ ਉਮੀਦਾ ,ਬੈਠੀ ਪਾਲ ਕੇ ਤੂੰ ਮੈਥੋ ਜੋ ਨੇ ਖਾਬ ਵੀ ,
ਮਾਏ ਆਸ ਨਾ ਤੂੰ ਛਡੀ ਬਸ ਕੁਝ ਦਿਨ ਹੋਰ , ਛੇਤੀ ਮੁੜ ਆਉ ਤੇਰਾ ਪੁੱਤ ਸਾਹਬ ਵੀ,
ਰਖੇ ਦਿਲ ਵਿਚ ਜੋ ਵੀ ਸਦਾ ਦੱਬ ਅਰਮਾਨ, ਮੈਂ ਜਾਣਦਾ ਹਾ ਬਾਪੂ ਦੀ ਵੀ ਚੁੱਪ ਨੂੰ,
ਲਿਖ ਰਿਹਾਂ ਹਾ ਜਵਾਬ ਸੀਨੇ ਲਾ ਲਵੀਂ, ਮਾਫ਼ ਕਰੀ ਪਰਦੇਸੀ ਮਾਏ ਪੁਤ ਨੂੰ,

ਮਾਫ਼ ਕਰੀ ਪਰਦੇਸੀ ਮਾਏ ਪੁਤ ਨੂੰ,