ਮਾਂ

ਮੰਗਦੀ ਰਹੀ ਦੁਆਵਾਂ ਰੱਬ ਤੋਂ ਮੇਰੇ ਲਈ ਤੂੰ ਮਾਏ ਨੀ,
ਤੇਰੇ ਅਹਿਸਾਨਾ ਦਾ ਕਰਜਾ ਕਿਦਾ ਕੋਈ ਚੁਕਾਏ ਨੀ,

ਮੰਗਦੀ ਰਹੀ ਦੁਆਵਾਂ ਰੱਬ ਤੋਂ ਮੇਰੇ ਲਈ ਤੂੰ ਮਾਏ ਨੀ,
ਤੇਰੇ ਅਹਿਸਾਨਾ ਦਾ ਕਰਜਾ ਕਿਦਾ ਕੋਈ ਚੁਕਾਏ ਨੀ,

ਮਾਂ ਦੇ ਲਈ ਤਾ ਸਦਾ ਨਿਆਣਾ , ਭਾਵੇ ਬੁਢਾ ਹੋ ਜਾਏ ਪੁੱਤ,
ਐਸੀ ਮਾਂ ਦੀ ਛਾ ਹੈ ਸੰਗਣੀ , ਨਹੀਂ ਲੱਗਣ ਦਿੰਦੀ ਧੁਪ,
ਆਪਣੇ ਮੂੰਹ ਦੀ ਬੁਰਕੀ ਵੀ ਜੋ , ਮੂਹ ਪੁਤ ਦੇ ਪਾਏ ਨੀ,
ਤੇਰੇ ਅਹਿਸਾਨਾ ਦਾ ਕਰਜਾ ਕਿਦਾ ਕੋਈ ਚੁਕਾਏ ਨੀ,

ਮਾਂ ਦੇ ਹੁੰਦਿਆ ਪੁੱਤ ਨੂੰ ਹੁੰਦਾ ਕੋਈ ਫਿਕਰ ਨਾ ਫਾਕਾ,
ਮਾਂ ਦੇ ਲਈ ਤਾਂ ਪੁੱਤ ਹੀ ਉਸਦਾ ਸਭ ਤੋਂ ਹੁੰਦਾ ਸੁਜਾਖਾ,
ਮਾਂ ਰੁਤਬਾ ਸਭ ਤੋਂ ਉੱਚਾ , ਨਾਂ ਰੱਬ ਦਾ ਦੂਜਾ ਕਹਾਏ ਨੀ ,
ਤੇਰੇ ਅਹਿਸਾਨਾ ਦਾ ਕਰਜਾ ਕਿਦਾ ਕੋਈ ਚੁਕਾਏ ਨੀ,

ਦੁਨੀਆਂ ਤੇ ਭਾਵੇਂ ਕਿਨੇ ਰਿਸਤੇ , ਕੋਈ ਤੇਰੇ ਵਰਗਾ ਨਾ,
ਮਾਸੀਆਂ ਚਾਚੀਆਂ ਹੋਵਣ ਭਾਵੇਂ ,ਕੋਈ ਲੈ ਨਹੀਂ ਸਕਦਾ ਥਾਂ,
ਲੋੜ ਪੈਣ ਤੇ ਬਦਲ ਜਾਂਦੇ ਸਭ, ਆਪਣੇ ਚਾਚੇ ਤਾਏ ਨੀ,
ਤੇਰੇ ਅਹਿਸਾਨਾ ਦਾ ਕਰਜਾ ਕਿਦਾ ਕੋਈ ਚੁਕਾਏ ਨੀ,

ਮਾਂ ਦੇ ਉਪਕਾਰਾਂ ਨੂੰ ਗਿਣਨਾ ਬੜਾ ਹੈ ਔਖਾ ਸਾਹਿਬ,
ਤੇਰੇ ਅਹਿਸਾਨਾ ਦਾ ਬਦਲਾ ਉਤਾਰ ਨਹੀਂ ਹੋਣਾ ਸਾਇਦ,
ਟਿੱਬੇ ਵਾਲਾ ਚਾਹੁੰਦਾ ਹੈ ਤੂੰ , ਲੰਮੀ ਉਮਰ ਹੰਡਾਏ ਨੀ,
ਤੇਰੇ ਅਹਿਸਾਨਾ ਦਾ ਕਰਜਾ ਕਿਦਾ ਕੋਈ ਚੁਕਾਏ ਨੀ,

ਮਾਂ