ਲਓ ਘਟ ਗਿਆ ਸਾਲ ਇਕ ਹੋਰ ਜਿੰਦਗੀ ਚੋ

ਲਓ ਘਟ ਗਿਆ ਸਾਲ, ਇਕ ਹੋਰ ਜਿੰਦਗੀ ਚੋ,
ਮੈਨੂੰ ਮਿਲਣ ਵਧਾਈਆਂ , ਮੌਤ ਵੱਲ ਵਧਦੇ ਨੂੰ,

ਲਓ ਘਟ ਗਿਆ ਸਾਲ, ਇਕ ਹੋਰ ਜਿੰਦਗੀ ਚੋ,
ਮੈਨੂੰ ਮਿਲਣ ਵਧਾਈਆਂ , ਮੌਤ ਵੱਲ ਵਧਦੇ ਨੂੰ,

ਕਦੇ ਦੇਖੇ ਨਾ ਦੋ ਦਿਨ, ਚੱਜ ਨਾਲ ਮੈ ਜਿਉ ਕੇ,
ਇਉਂ ਬੀਤ ਗਈ ਉਮਰ ,ਜਿੰਦਗੀ ਲਭਦੇ ਨੂੰ,

ਇਹ ਜਨਮ ਤਰੀਕਾ , ਲੈ ਆਉਂਦੀਆਂ ਸੁਨੇਹਾ,
ਮੈਨੂੰ ਹਲਾਸੇਰੀ ਦੇਣ, ਮੌਤ ਗਲ ਲਗਦੇ ਨੂੰ,

ਮੈ ਵੀ ਦਿੰਦਾ ਧਰਵਾਸਾ, ਉਹਨਾ ਸਾਰੇ ਮਿਤਰਾਂ ਨੂੰ,
ਜੋ ਛਡ ਗਏ ਸੀ ਮੈਨੂੰ, ਇਕੱਲਾ ਰਾਹਾਂ ਤਕਦੇ ਨੂੰ,

ਹੈ ਮੁਕ ਜਾਣਾ ਆਖਿਰ , ਜਿਉਂ ਦੀਵੇ ਮੁਕਾ ਤੇਲ,
ਇਉਂ ਜਿੰਦਗੀ ਹੈ ਖਾਬ, ਵਾਂਗ ਦੀਵੇ ਜਗਦੇ ਨੂੰ,

ਇਕ ਹੌਲੀ ਹੌਲੀ ਮੌਤ ਹੈ, ਇਹ ਜਿੰਦਗੀ ਵੀ ਸਾਹਿਬ,
ਕਦੇ ਟਾਲਿਆ ਨਹੀਂ ਜਾਂਦਾ, ਘੱਲੇ ਹੁਕਮ ਰੱਬ ਦੇ ਨੂੰ,

ਲਓ ਘਟ ਗਿਆ ਸਾਲ ਇਕ ਹੋਰ ਜਿੰਦਗੀ ਚੋ