ਜਦੋਂ ਜੰਮਿਆਂ ਸੀ

ਜਦੋਂ ਜੰਮਿਆਂ ਸੀ ਮੈਂ ਰੋਂਦਾ ਰਿਹਾ ਲਗੀ ਦੁਧ ਦੀ ਰਹਿੰਦੀ ਪਿਆਸ ਜਹੀ, 

ਕਦ ਮਾਂ ਆਵੇ ਕਦ ਦੁਧ ਦੇਵੇ ਬਸ ਏਹੋ ਰਿਹੰਦੀ ਆਸ ਜਹੀ ,
ਰੋ ਰੋ ਕੇ ਵਕਤ ਬਤੀਤ ਕੀਤਾ ਚਲੋ ਮੰਨਿਆਂ ਉਦੋਂ ਨਾਦਾਨ ਹੋਇਆ ,
ਪਰ ਕੀ ਦੱਸਾ ਮੈਂ ਕੀ ਦੱਸਾ ਉਦੋ ਕਿਨਾ ਮੇਰਾ ਨੁਕਸਾਨ ਹੋਇਆ,

ਵੇਲੇ ਰਿੜਨ ਲੱਗਾ ਮੈਂ ਖਾਣ ਮਿੱਟੀ, ਤੇ ਮੈਂ ਹੋਇਆ ਦੀਵਾਨਾ ਮਿੱਟੀ ਦਾ ,
ਮੈਂ ਬੇਅਕਲਾ ਪਰ ਕੀ ਜਾਣਾ, ਕੋਈ ਹੋਰ ਵੀ ਇਹ ਧੰਦ ਪਿੱਟੀ ਦਾ ,
ਜੋ ਦਿਲ ਚਾਹਿਆ ਸੋ ਖਾਂਦਾ ਰਿਹਾ ਵਸ ਚਸਕੇ ਯਾਰ ਜੁਬਾਨ ਹੋਇਆ,
ਪਰ ਕੀ ਦੱਸਾ ਮੈਂ ਕੀ ਦੱਸਾ ਉਦੋ ਕਿਨਾ ਮੇਰਾ ਨੁਕਸਾਨ ਹੋਇਆ,

ਹੋਇਆ ਨਾਲ ਜਵਾਨੀ ਮਤਵਾਲਾ ਤੇ ਮੈਨੂ ਗਿਠ ਗਿਠ ਯਾਰ ਹੰਕਾਰ ਹੋਇਆ,
ਤਕ ਆਪਨੇ ਲਿਸ਼ਕਦੇ ਡੋਲਿਆ ਨੂੰ ਮੈਂ ਸਜਾਨਾ ਦੋ ਤੋਂ ਚਾਰ ਹੋਇਆ,
ਨਾ ਬੰਦਾ ਸਮਝਾਂ ਬੰਦੇ ਨੂੰ ਮੈਂ ਬੰਦਿਓ ਯਾਰ ਸ਼ੇਤਾਨ ਹੋਇਆ
ਪਰ ਕੀ ਦੱਸਾ ਮੈਂ ਕੀ ਦੱਸਾ ਉਦੋ ਕਿਨਾ ਮੇਰਾ ਨੁਕਸਾਨ ਹੋਇਆ,

ਮੇਰੀ ਵੇਖ ਜਵਾਨੀ ਮਾਪਿਆ ਨੇ ਕੀਤੀ ਦੇਰ ਨਾ ਮੈਨੂ ਵਾਰ ਦਿਤਾ ,
ਮੈਨੂ ਲਖਾ ਉਤੇ ਭਾਰੂ ਨੂ ਕੱਖਾ ਤੋ ਹੌਲਾ ਕਰ ਦਿਤਾ ,
ਹਰ ਲੋ ਨਾਲ ਸੋਚਾ ਜੰਮਦਿਆਂ ਮੈਂ ਵਸ ਕੇ ਯਾਰ ਵੇਰਾਂ ਹੋਇਆ ,
ਪਰ ਕੀ ਦੱਸਾ ਮੈਂ ਕੀ ਦੱਸਾ ਉਦੋ ਕਿਨਾ ਮੇਰਾ ਨੁਕਸਾਨ ਹੋਇਆ

ਹੋਇਆ ਬੇ ਅਕਲਾ ਲਗੀ ਮੌਤ ਦਿਸਣ ਫਿਰ ਸੋਚਿਆ ਏਸ ਦਾ ਹਲ ਕਰੀਏ,
ਚਲ ਉਠ ਰੂਬੀ ਕੋਈ ਲਬ ਮੁਰਸ਼ਦ ਕੋਈ ਬੰਦਿਆ ਵਾਲੀ ਗਲ ਕਰੀਏ,
ਹੁਣ ਕੀ ਫਾਇਦਾ ਗਿਆ ਬੀਤ ਵਕਤ ਵਿਚ ਸੋਚਾ ਬੀਤ ਜਹਾਂ ਹੋਇਆ,
ਪਰ ਕੀ ਦੱਸਾ ਮੈਂ ਕੀ ਦੱਸਾ ਉਦੋ ਕਿਨਾ ਮੇਰਾ ਨੁਕਸਾਨ ਹੋਇਆ

ਜਦੋਂ ਜੰਮਿਆਂ ਸੀ