ਦੱਸ ਵੇ ਜਲਾਦਾ ਮੇਰੇ ਪੋਤਿਆਂ ਦਾ ਹਾਲ ਵੇ

ਦੱਸ ਵੇ ਜਲਾਦਾ ਮੇਰੇ ਪੋਤਿਆਂ ਦਾ ਹਾਲ ਵੇ , 

ਕਿਦਾ ਅਤੇ ਕਿੰਝ ਬੀਤੀ ਸੋਹਣਿਆ ਦੇ ਨਾਲ ਵੇ |
ਕਿਥੋ ਤੱਕ ਕੀਤੀ ਅੱਜ, ਕੰਧ ਦੀ ਉਸ਼ਾਰੀ ਤੈਂ,
ਚਾਵਾਂ ਨਾਲ ਭੇਜੀ ਜੋੜੀ, ਲਾਲਾ ਦੀ ਛਿੰਗਾਰੀ ਮੈਂ ,
ਤੋਰ ਦਿਤੇ ਰਖੋ ਜਾਕੇ , ਹਿੰਦ ਦਾ ਖਿਆਲ ਵੇ ,
ਕਿਦਾ ਅਤੇ ਕਿੰਝ ਬੀਤੀ, ਸੋਹਣਿਆ ਦੇ ਨਾਲ ਵੇ ,
ਦੱਸ ਵੇ ਜਲਾਦਾ ........
ਅਜੀਤ ਤੇ ਝੁਝਾਰ ਵੀਰੇ, ਸਵਰਗ ਚੋ ਬੁਲਾ ਰਹੇ ,
ਜੋਰਾਵਰ, ਫਤਿਹ ਸਿੰਘ, ਦੇਰ ਕਿਓ ਲਗਾ ਰਹੇ ,
ਦਾਦੇ ਨੂੰ ਵੀ ਦਸਣਾ ਏ, ਸਾਰਾ ਹਾਲ ਚਲ ਵੇ,
ਕਿਦਾ ਅਤੇ ਕਿੰਝ ਬੀਤੀ, ਸੋਹਣਿਆ ਦੇ ਨਾਲ ਵੇ ,
ਦੱਸ ਵੇ ਜਲਾਦਾ .........
ਸੱਦ ਲਵੋ ਗੰਗੂ ਨੂੰ ਵੀ, ਗਾਰਾ ਅੱਜ ਪਾ ਜਾਵੇ,
ਸਿਖੀ ਦੇ ਮਹੱਲਾ ਤਾਈ, ਹਥੀ ਇਟਾ ਲਾ ਜਾਵੇ,
ਆਖੇਗਾ ਜਮਾਨਾ, ਧੰਨ ਗੁਜਰੀ ਦੇ ਲਾਲ ਵੇ,
ਕਿਦਾ ਅਤੇ ਕਿੰਝ ਬੀਤੀ ,ਸੋਹਣਿਆ ਦੇ ਨਾਲ ਵੇ ,
ਦੱਸ ਵੇ ਜਲਾਦਾ ....
ਕੰਧੋ ਸਰਹੰਦ ਦੀਓ ,ਹੰਝੂ ਨਾ ਨੀ ਕਰਿਓ ,
ਕੰਧਾ ਜਹੀ ਕੰਧ ਨਹੀ ਏ, ਗੱਲ ਵੀ ਨਾ ਛੇੜਿਓ,
ਕਢਣੇ ਨੀ ਐਵੇ ਤੁਸੀਂ ,ਦਿਲ ਦੇ ਉਬਾਲ ਉਏ ,
ਕਿਦਾ ਅਤੇ ਕਿੰਝ ਬੀਤੀ ਸੋਹਣਿਆ ਦੇ ਨਾਲ ਵੇ ,
ਦੱਸ ਵੇ ਜਲਾਦਾ ਮੇਰੇ ਪੋਤਿਆਂ ਦਾ ਹਾਲ ਵੇ..

ਦੱਸ ਵੇ ਜਲਾਦਾ ਮੇਰੇ ਪੋਤਿਆਂ ਦਾ ਹਾਲ ਵੇ