ਬੁੱਕ ਬੁੱਕ ਰੋਣ ਅੱਖੀਆਂ

ਕੀ ਜਾਣੇ ਤੂੰ ਯਾਦ ਤੇਰੀ ਨੇ, ਕਿਨਾ ਕੀਤਾ ਮੁਸ਼ਕਿਲ,
ਵਗਦੇ ਨੇ ਅੱਖੀਆਂ ਚੋ ਹੰਝੂ , ਲਗਦਾ ਨਾ ਕਿਤੇ ਦਿਲ,
ਕਿੰਝ ਆਖਾਂ ਤੂੰ ਦੂਰ ਵਸੇਦਾ, ਨਿਤ ਸੁਪਨੇ ਜਾਂਦਾ ਮਿਲ,
ਸੋਚਾਂ ਦਾ ਨਸੂਰ ਮੈਂ "ਸਾਹਿਬ", ਹਾਂ ਹੱਥੀ ਲੈਂਦਾ ਛਿਲ,

ਜਦ ਆਉਂਦਾ ਏ ਖਿਆਲ ਮੈਨੂੰ ਤੇਰਾ, ਇਹ ਬੁੱਕ ਬੁੱਕ ਰੋਣ ਅੱਖੀਆਂ,
ਅੱਖਾ ਬੰਦ ਕਰਾਂ ਦਿਸੇ ਤੇਰਾ ਚਿਹਰਾ, ਇਹ ਬੁੱਕ ਬੁੱਕ ਰੋਣ ਅੱਖੀਆਂ ,

ਛਡ ਗਿਆ ਕੱਲਾ ਮੈਂ ਤਾਂ ਬੜਾ ਉਹਨੂੰ ਰੋਕਿਆ ,
ਉਸ ਹਰਜਾਈ ਨੇ ਤਾਂ ਜਰਾ ਵੀ ਸੋਚਿਆ,
ਤੋੜ ਸੁਟਿਆ ਏ ਵਿਸ਼ਵਾਸ ਮੇਰਾ, ਇਹ ਬੁੱਕ ਬੁੱਕ ਰੋਣ ਅੱਖੀਆਂ,
ਜਦ ਆਉਂਦਾ ਏ ਖਿਆਲ ਮੈਨੂੰ ਤੇਰਾ, ਇਹ ਬੁੱਕ ਬੁੱਕ ਰੋਣ ਅੱਖੀਆਂ,

ਮਾਰ ਗਿਆ ਮੈਨੂੰ ਜਿਉਂਦੇ ਜੀ ਨਾਲੇ ਪਿਆਰ ਨੂੰ,
ਭੁੱਲ ਗਿਆ ਕਾਹਤੋ ਉਹ , ਕੀਤੇ ਇਕਰਾਰ ਨੂੰ,
ਕਿਥੋ ਲੈ ਆਇਆ ਏਡਾ ਵੱਡਾ ਜੇਰਾ, ਇਹ ਬੁੱਕ ਬੁੱਕ ਰੋਣ ਅੱਖੀਆਂ,
ਜਦ ਆਉਂਦਾ ਏ ਖਿਆਲ ਮੈਨੂੰ ਤੇਰਾ, ਇਹ ਬੁੱਕ ਬੁੱਕ ਰੋਣ ਅੱਖੀਆਂ,

ਰਾਜ ਇਸ ਗੱਲ ਦਾ ਸਤਾਉ ਮੈਨੂੰ ਕੱਲ ਵੀ,
ਕਰਦਾ ਜੇ ਗੱਲ , ਕੋਈ ਲਭ ਲੈਦੇ ਹੱਲ ਵੀ,
ਏਡਾ ਟੁਟਿਆ ਪਹਾੜ ਸੀਗਾ ਕਿਹੜਾ, ਇਹ ਬੁੱਕ ਬੁੱਕ ਰੋਣ ਅੱਖੀਆਂ,
ਜਦ ਆਉਂਦਾ ਏ ਖਿਆਲ ਮੈਨੂੰ ਤੇਰਾ, ਇਹ ਬੁੱਕ ਬੁੱਕ ਰੋਣ ਅੱਖੀਆਂ,

ਮੋਏ ਮਿਤਰਾਂ ਦੇ ਪਿੱਛੇ ਕਿਵੇ ਮੈਂ ਜਿੰਦਗੀ ਗਵਾ ਲਵਾਂ
ਉਹਦੇ ਵਾਂਗੂ "ਸਾਹਬ" ਮੈਂ ਵੀ ਦਿਲ ਪੱਥਰ ਬਣਾ ਲਵਾਂ,
ਰੱਖ ਦੇਖਿਆ ਏ ਸਬਰ ਬਥੇਰਾ, ਇਹ ਬੁੱਕ ਬੁੱਕ ਰੋਣ ਅੱਖੀਆਂ,
ਜਦ ਆਉਂਦਾ ਏ ਖਿਆਲ ਮੈਨੂੰ ਤੇਰਾ, ਇਹ ਬੁੱਕ ਬੁੱਕ ਰੋਣ ਅੱਖੀਆਂ,

ਬੁੱਕ ਬੁੱਕ ਰੋਣ ਅੱਖੀਆਂ