ਬਿਰਹੋਂ ਦਾ ਕਾਂ

ਮੈਂ ਐਵੇਂ ਨਹੀਂ ਪੀਂਦਾ , ਮੇਰੇ ਗਮਾਂ ਦੇ ਬਨੇਰੇ, ਰੋਜ ਬੋਲਦਾ ਏ ਬਿਰਹੋਂ ਦਾ ਕਾਂ,
ਰੋਜ ਬਣ ਕੇ ਪ੍ਰਾਉਣੇ, ਆ ਬੈਠਦੀਆਂ ਪੀੜਾ, ਮੈਂ ਰਹਿੰਦਾ ਹਾਂ ਸ਼ਰਾਬੀ ਜਿਹਾ ਤਾਂ,

ਮੈਂ ਐਵੇਂ ਨਹੀਂ ਪੀਂਦਾ , ਮੇਰੇ ਗਮਾਂ ਦੇ ਬਨੇਰੇ, ਰੋਜ ਬੋਲਦਾ ਏ ਬਿਰਹੋਂ ਦਾ ਕਾਂ,
ਰੋਜ ਬਣ ਕੇ ਪ੍ਰਾਉਣੇ, ਆ ਬੈਠਦੀਆਂ ਪੀੜਾ, ਮੈਂ ਰਹਿੰਦਾ ਹਾਂ ਸ਼ਰਾਬੀ ਜਿਹਾ ਤਾਂ,

ਨਹੀਂ ਰਤਾ ਵੀ ਕਸੂਰ ਮੇਰੇ ਗੀਤਾਂ ਦਾ ਕੋਈ, ਇਹ ਤਾਂ ਜੋ ਮੈਂ ਚਾਹਾਂ ਉਹੀ ਕਰਦੇ,
ਵਾਂਗ ਪੁਤਾ ਦੇ ਸਾਰੇ ,ਇਹ ਤਾਂ ਲਗਦੇ ਮੈਨੂੰ ,ਦੇਖ ਹੋਣੇ ਨਹੀਓ ਅੱਖਾ ਮੋਰੇ ਮਰਦੇ,
ਲੋਕੀ ਕਹਿੰਦੇ ਨਕੰਮੇ, ਮੈਥੋ ਸਹਿ ਨਹੀਓ ਹੁੰਦਾ, ਜਿਵੇਂ ਜਿਉਂਦੇ ਜੀ ਨਹੀਂ ਸਹਿੰਦੀ ਦੁਖ ਮਾਂ,
ਮੈਂ ਐਵੇਂ ਨਹੀਂ ਪੀਂਦਾ , ਮੇਰੇ ਗਮਾਂ ਦੇ ਬਨੇਰੇ, ਰੋਜ ਬੋਲਦਾ ਏ ਬਿਰਹੋਂ ਦਾ ਕਾਂ,

ਪੈਣ ਜਦ ਸ਼ਾਮਾਂ,ਬਾਲ ਯਾਦਾ ਦੇ ਮੈਂ ਦੀਵੇ, ਰੋਜ ਦੁਖਾ ਦੀਆਂ ਮਹਿਫਿਲਾਂ ਸਜਾਵਾਂ,
ਲਾਕੇ ਬਹਿਣ ਜਾਣ ਡੇਰਾ, ਹੰਝੂ ਪਲਕਾਂ ਦੇ ਬੂਹੇ, ਉਤੇ ਸੋਚਾਂ ਦੇ ਮੈਂ ਜੁਗਨੂੰ ਉਡਾਵਾਂ ,
ਸਾੜ ਸਾੜ ਖਾਕ ਕਰੇ , ਮੇਰੇ ਹੰਝੂਆ ਨੂੰ ਇਹਨੇ , ਸੇਕ ਹਿਜਰਾਂ ਦੀ ਅੱਗ ਦਾ ਇਨਾ,
ਮੈਂ ਐਵੇਂ ਨਹੀਂ ਪੀਂਦਾ , ਮੇਰੇ ਗਮਾਂ ਦੇ ਬਨੇਰੇ, ਰੋਜ ਬੋਲਦਾ ਏ ਬਿਰਹੋਂ ਦਾ ਕਾਂ,

ਸਾਰੀ ਰਾਤ ਫੂਕਾ ਮਾਰਾਂ, ਲੈ ਲੈ ਹਟਕੋਰੇ, ਪੈਂਦੀ ਲੋਅ ਦਰਦਾ ਦੀ ਨਹੀਓ ਫਿਕੀ,
ਵਿਚ ਹੌਕਿਆ ਦੇ ਰੌਲੇ,ਪਤਾ ਲਗਦਾ ਨਾ ਕੋਈ ,ਕਦੋਂ ਉਗ ਜਾਂਦੀ ਸੂਰਜ ਦੀ ਟਿਕੀ,
ਜਿਹਨਾ ਨਾਗ ਵਾਂਗ ਡਸੀ ਮੇਰੀ ਚੜਦੀ ਜਵਾਨੀ ,ਉਦੋ ਯਾਦ ਆਉਂਦੀ ਜੁਲਫਾ ਦੀ ਛਾਂ,
ਮੈਂ ਐਵੇਂ ਨਹੀਂ ਪੀਂਦਾ , ਮੇਰੇ ਗਮਾਂ ਦੇ ਬਨੇਰੇ, ਰੋਜ ਬੋਲਦਾ ਏ ਬਿਰਹੋਂ ਦਾ ਕਾਂ,

ਹੋਇਆ ਬੇਪਰਵਾਹ, ਮੇਰਾ ਦਿਲਬਰਜਾਨੀ, ਨਿਤ ਆਣ ਜਿਗਾਉਂਦਾ ਚੀਸਾਂ ,
ਉਹਦਾ ਮਾਣ ਰਖਣੇ ਲਈ,ਨਿਤ ਸਾੜਾ ਆਂਦਰਾਂ ਨੂੰ, ਨਾਲੇ ਮਾਸ ਜਿਗਰ ਦਾ ਪੀਸਾ,
ਉਦੋ ਘੁਟ ਘੁਟ ਕਰ, ਹੈ ਪਿਆਉਂਦਾ ਮੇਰਾ ਯਾਰ, ਔਖਾ ਉਠਣਾ ਛੁੜਾ ਕੇ ਉਹਤੋ ਬਾਂਹ ,
ਮੈਂ ਐਵੇਂ ਨਹੀਂ ਪੀਂਦਾ , ਮੇਰੇ ਗਮਾਂ ਦੇ ਬਨੇਰੇ, ਰੋਜ ਬੋਲਦਾ ਏ ਬਿਰਹੋਂ ਦਾ ਕਾਂ,

ਹੋਲੀ ਹੋਲੀ ਮਰਨੇ ਤੋਂ, ਚੰਗਾ ਅੱਜ ਮਰ ਜਾਵਾਂ, ਇਹ ਜਿੰਦਗੀ ਤਾਂ ਹੈ ਵਾਂਗ ਖਾਬ,
ਨਿਤ ਦੇ ਪਰਾਂਉਣਿਆਂ ਤੋਂ ਪਿਛਾ ਛੁਡਵਾਵਾਂ, ਇਹਨਾ ਛਡਣਾ ਨਾ ਉਂਝ ਪਿਛਾ ਸਾਹਬ,
ਬਦਨਾਮੀ ਬਣ ਗਈਆਂ, ਇਹਨਾ ਪੀੜਾ ਮੇਰੀਆਂ ਦਾ, ਉਂਝ ਛੁਟਣਾ ਇਹ ਪੱਲਾ ਕਦੇ ਨਾ ,
ਮੈਂ ਐਵੇਂ ਨਹੀਂ ਪੀਂਦਾ , ਮੇਰੇ ਗਮਾਂ ਦੇ ਬਨੇਰੇ, ਰੋਜ ਬੋਲਦਾ ਏ ਬਿਰਹੋਂ ਦਾ ਕਾਂ,

ਬਿਰਹੋਂ ਦਾ ਕਾਂ