ਸੂਬੇਦਾਰ ਰਤਨ ਸਿੰਘ ਜੀ ਟਿੱਬਾ

ਇਹ ਹਨ ਪਿੰਡ ਟਿੱਬਾ ਦੇ ਸੂਬੇਦਾਰ ਰਤਨ ਸਿੰਘ ਜੀ ਟਿੱਬਾ 
ਜਿਹਨਾ ਨੇ ਭਾਰਤ ਦੀ 1971 ਦੀ ਲੜਾਈ ਵਿਚ ਬਹਾਦਰੀ ਨਾਲ ਲੜਦੇ ਹੋਏ ਦੁਸਮਣ ਦੇ ਦੰਦ ਖਟੇ ਕੀਤੇ ,ਅਤੇ ਦੇਸ਼ ਨੂੰ ਉਸ ਲੜਾਈ ਵਿਚ ਜਿਤ ਦਿਵਾਈ ... ਸੂਬੇਦਾਰ ਰਤਨ ਸਿੰਘ ਜੀ ਨੂੰ ਇਸ ਬਹਾਦਰੀ ਲਈ ਰਾਸਟਰਪਤੀ ਵਲੋ ਵੀਰ ਚਕਰ ਨਾਲ ਸਨਮਾਨਿਤ ਕੀਤਾ ਗਿਆ. ਪਰ ਦੁਖ ਦੀ ਗੱਲ ਉਸ ਵੇਲੇ ਵਾਪਰੀ ਜਦੋ ਇਕ ਫਿਲਮ ਨਿਰਮਾਤਾ ਨੇ ਉਸ ਲੜਾਈ ਤੇ ਇਕ ਫਿਲਮ ਬੋਰਡਰ ਬਣਾਈ ਅਤੇ ਸੂਬੇਦਾਰ ਰਤਨ ਸਿੰਘ ਜੀ ਨੂੰ ਸਹੀਦ ਹੁੰਦਿਆ ਦਿਖਾਇਆ ਗਿਆ ...ਪਰ ਸਾਇਦ ਇਹ ਫਿਲਮ ਬਣਾਉਣ ਵਾਲਿਆ ਨੂੰ ਨਹੀ ਪਤਾ ਸੀ ਕਿ 
ਮਰਿਆ ਨਹੀ ਜਿੰਦਾ ਹੈ ਬੋਰਡਰ ਫਿਲਮ ਦਾ ਹੀਰੋ ਸੂਬੇਦਾਰ ਰਤਨ ਸਿੰਘ ਜੀ ਟਿੱਬਾ 
ਉਸ ਵੇਲੇ ਸੂਬੇਦਾਰ ਰਤਨ ਸਿੰਘ ਜੀ ਵੀ ਬਹੁਤ ਦੁਖੀ ਹੋਏ ਅਤੇ ਮੇਰੇ ਖੁਦ ਨਾਲ ਇਹ ਪਲ ਸਾਂਝੇ ਕੀਤੇ ਸਨ ਕਿ ਇਹ ਦਿਨ ਵੀ ਦੇਖਣੇ ਸਨ .. ਇਸ ਖਿਲਾਫ਼ ਸੂਬੇਦਾਰ ਰਤਨ ਸਿੰਘ ਜੀ ਨੇ ਆਵਾਜ ਵੀ ਉਠਾਈ ਪਰ ਵਿਕਾਊ ਮੀਡੀਏ ਨੂੰ ਸਾਇਦ ਸੁਣੀ ਨਹੀ ... 
ਪਰ ਆਪਣੇ ਸਭ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਜਿੰਦਾ (ਸਹੀਦ) ਸਾਡੇ ਪਿੰਡ ਅਤੇ ਇਲਾਕੇ ਦਾ ਮਾਣ ਮਰਿਆ ਨਹੀ ਜਿੰਦਾ ਹੈ ਬੋਰਡਰ ਫਿਲਮ ਦਾ ਹੀਰੋ ਸੂਬੇਦਾਰ ਰਤਨ ਸਿੰਘ ਜੀ ਟਿੱਬਾ 
ਸਾਹਿਬ ਟਿੱਬੇ ਵਾਲਾ 

ਸੂਬੇਦਾਰ ਰਤਨ ਸਿੰਘ ਜੀ ਟਿੱਬਾ
  • ਪਿੰਡ ਟਿੱਬਾ

    ਪਿੰਡ ਟਿੱਬਾ ਪੰਜਾਬ ਦੇ ਜਿਲ੍ਹਾ ਕਪੂਰਥਲਾ ਵਿਚ ਤਹਿ. ਸੁਲਤਾਨਪੁਰ ਲੋਧੀ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ । ਜਿਵੇ ਹਰ ਪਿੰਡ ਹਰ ਇਕ ਦੀ ਪਹਿਚਾਣ ਅਤੇ ਸਿਰਨਾਵਾਂ ਹੁੰਦੀ ਹੈ । ਇਸੇ ਤਰਾਂ ਪਿੰਡ ਟਿੱਬਾ ਮੇਰਾ ਸਿਰਨਾਵਾਂ ਅਤੇ ਮੇਰੀ ਪਹਿਚਾਣ ਹੈ ਮੇਰੀ ਹੀ ਕਿਉਂ ਉਸ ਹਰ ਸਖਸ਼ ਦੀ ਪਹਿਚਾਣ ਹੈ ਜਿਸ ਨੇ ਇਸ ਪਿੰਡ ਵਿਚ ਜਨਮ ਲਿਆ । ਪਿੰਡ ਟਿੱਬੇ ਵਿਚ ਕਈ ਮਹਾਪੁਰਸ਼ਾ ਅਤੇ ਸਖਸੀਅਤਾਂ ਨੇ ਜਨਮ ਲਿਆ । ਪਿੰਡ ਟਿੱਬਾ ਦੁਨੀਆ ਭਰ ਵਿਚ ਠੱਟਾ ਟਿੱਬਾ ਨਾਮ ਨਾਲ ਮਸ਼ਹੂਰ ਹੈ ਜੋ ਬਹੁਤ ਨਜਦੀਕੀ ਦੋ ਵੱਖ ਵੱਖ ਪਿੰਡ ਹਨ । ਪਿੰਡ ਟਿੱਬਾ ਇਲਾਕੇ ਭਰ ਵਿਚ ਇਕ ਆਗਾਹ ਵਧੂ ਅਤੇ ਸਭ ਸੁਖ ਸਹੂਲਤਾਂ ਨਾਲ ਭਰਭੂਰ ਹੈ । ਪਿੰਡ ਵਿਚ ਪ੍ਰਾਇਮਰੀ ਸਕੂਲ , ਸੀਨੀਅਰ ਸਕੇੰਡਰੀ ਸਕੂਲ , ਕੁੜੀਆ ਦਾ ਕਾਲਜ , ਕਮਉਨਿਟੀ ਸੈਂਟਰ(ਸਰਕਾਰੀ ਹਸਪਤਾਲ) ,ਪਸੂ ਹਸਪਤਾਲ, ਦਾਣਾ ਮੰਡੀ, ਪਾਵਰ ਗ੍ਰਿਡ (ਬਿਜਲੀ ਘਰ), ਸਸਤਾ ਡੀਪੂ , ਬਜਾਰ ਵਿਚ ਹਰ ਤਰਾਂ ਦੀਆਂ ਦੁਕਾਨਾ ਆਦਿ ਸਭ ਸਹੂਲਤਾਂ ਉਪਲਬਧ ਹਨ । ਪਿੰਡ ਦੀ ਪੰਜਾਬੀ ਭਾਸ਼ਾ ਵਿਚ ਪੰਜਾਬ ਦੀ ਪਹਿਲੀ ਵੈਬਸਾਇਟ 2007 ਵਿਚ ਸੁਰੂ ਕਰ ਦਿਤੀ ਗਈ ਸੀ । ਜਿਸਦਾ ਨਾਮ ਟਿੱਬਾ ਪਿੰਡ ਡਾਟ ਵੈਬਸ ਡਾਟ ਕਾਮ ਸੀ ਜਿਸਨੂੰ ਸਮੇ ਅਨੁਸਾਰ ਠੱਟਾ ਟਿੱਬਾ ਡਾਟ ਕਾਮ ਅਤੇ ਟਿੱਬਾ ਡਾਟ ਇਨ ਨਾਲ ਮਜੂਦ ਹਨ । ਜਿਹਨਾ ਵਿਚ ਪਿੰਡ ਅਤੇ ਇਲਾਕੇ ਦੀ ਹਰ ਖਬਰ ਪਾਉਣ ਦੀ ਕੋਸ਼ਿਸ਼ ਰਹਿੰਦੀ ਹੈ । ਪਿੰਡ ਟਿੱਬਾ ਦੀ ਇਸ ਸਾਇਟ ਤੇ ਹੁਣ ਪਿੰਡ ਦੀਆਂ ਖਬਰਾਂ ਦੇ ਨਾਲ ਨਾਲ ਇਲਾਕੇ ਭਰ ਅਤੇ ਹੋਰ ਸਰਗਰਮੀਆਂ ਦੀਆਂ ਖਬਰਾਂ ਵੀ ਹਨ । ਆਸ ਕਰਦਾ ਹਾਂ ਕਿ ਤੁਸੀਂ ਪਹਿਲਾਂ ਦੀ ਤਰਾਂ ਪਿੰਡ ਟਿੱਬਾ ਨੂੰ ਅਤੇ ਇਸ ਵੈਬਸਾਇਟ ਨੂੰ ਪਿਆਰ ਦਿੰਦੇ ਰਹੋਂਗੇ । ਧੰਨਵਾਦ ਸਾਹਿਤ ਸੰਪਾਦਕ ਟਿੱਬਾ ਡਾਟ ਇਨ www.tibba.in
  • ਮੁਫਤ ਮਸ਼ਹੂਰੀ

    ਸਾਹਿਬ ਲਾਈਵ ਡਾਟ ਕਾਮ
    ਸਾਹਿਬ ਡਿਜਿਟਲ ਸਟੂਡਿਓ ਟਿੱਬਾ