ਤੁਸੀਂ ਦੇਖ ਰਹੇ ਹੋ: "ਸਹਿਯੋਗੀ ਸੱਜਣ"

ਹਰਪੀਤ ਸਿੰਘ ਰੂਬੀ

ਹਰਪੀਤ ਸਿੰਘ ਰੂਬੀ ਬਾਰੇ ਸਾਡੀ ਟੀਮ ਵਲੋਂ ਕੁਝ ਜਾਣਕਾਰੀ ਹਾਂਸਿਲ ਕਰਨ ਦੀ ਕੋਸ਼ਿਸ ਕੀਤੀ ਗਈ ਹੈ ਇਸ ਬਾਰੇ ਮੈਂ ਸਾਹਿਬ ਟਿੱਬਾ ਅਤੇ ਰੋਬਿਨ ਟਿੱਬਾ ਵਲੋਂ ਹਰਪ੍ਰੀਤ ਸਿੰਘ ਰੂਬੀ ਦੇ ਜੀਵਨ ਬਾਰੇ ਕੁਝ ਜਾਣਕਾਰੀ ਹਾਂਸਿਲ ਕੀਤੀ ਗਈ ਹਰਪ੍ਰੀਤ ਸਿੰਘ ਰੂਬੀ ਭਾਜੀ ਨੂੰ ਮੈਂ ਨਿਕੇ ਹੁੰਦੇ ਤੋ ਹੀ ਕਬੱਡੀ ਖੇਡਦੇ ਦੇਖਦਾ ਹੁੰਦਾ… more »

ਸੂਬੇਦਾਰ ਰਤਨ ਸਿੰਘ ਜੀ ਟਿੱਬਾ

ਇਹ ਹਨ ਪਿੰਡ ਟਿੱਬਾ ਦੇ ਸੂਬੇਦਾਰ ਰਤਨ ਸਿੰਘ ਜੀ ਟਿੱਬਾ ...ਜਿਹਨਾ ਨੇ ਭਾਰਤ ਦੀ 1971 ਦੀ ਲੜਾਈ ਵਿਚ ਬਹਾਦਰੀ ਨਾਲ ਲੜਦੇ ਹੋਏ ਦੁਸਮਣ ਦੇ ਦੰਦ ਖਟੇ ਕੀਤੇ ,ਅਤੇ ਦੇਸ਼ ਨੂੰ ਉਸ ਲੜਾਈ ਵਿਚ ਜਿਤ ਦਿਵਾਈ ... ਸੂਬੇਦਾਰ ਰਤਨ ਸਿੰਘ ਜੀ ਨੂੰ ਇਸ ਬਹਾਦਰੀ ਲਈ ਰਾਸਟਰਪਤੀ ਵਲੋ ਵੀਰ ਚਕਰ ਨਾਲ ਸਨਮਾਨਿਤ ਕੀਤਾ ਗਿਆ. more »

ਗੁਰਨਾਮ ਸਿੰਘ ਗਾਮਾ

ਗੁਰਨਾਮ ਸਿੰਘ ਗਾਮਾ ਪਿੰਡ ਟਿੱਬਾ ਦੇ ਕਬੱਡੀ ਦੇ ਸੁਪਰ ਸਟਾਰਾਂ ਵਿਚ ਬਹੁਤ ਨਾਮ ਕਮਾ ਚੁਕਾ ਹੈ ਗਾਮੇ ਬਾਰੇ ਮੈਂ ਸਾਹਿਬ ਟਿੱਬਾ ਅਤੇ ਜਦੋ ਸਾਡੀ ਠੱਟਾ ਟਿੱਬਾ ਡਾਟ ਕਾਮ ਦੀ ਟੀਮ ਵਲੋਂ ਜਾਣਕਾਰੀ ਇਕਠੀ ਕੀਤੀ ਗਈ ਤਾਂ ਸਾਡੀ ਟੀਮ ਮੈਂਬਰ ਰੋਬਿਨ ਟਿੱਬਾ ਸਪੁਤਰ ਸ. ਹਰਪ੍ਰੀਤ ਸਿੰਘ ਰੂਬੀ ਟਿੱਬਾ ਨੇ ਬਹੁਤ ਗਾਮੇ ਬਾਰੇ… more »

ਪਿੰਡ ਟਿੱਬਾ ਦੀ ਪੰਚਾਇਤ ( ਪੰਚ ਸਰਪੰਚ) 2013ਤੋਂ 2018 ਤੱਕ

ਪਿੰਡ ਟਿੱਬਾ ਦੀ ਪੰਚਾਇਤ ( ਪੰਚ ਸਰਪੰਚ) 2013ਤੋਂ 2018 ਤੱਕ ਸ਼੍ਰੀਮਤੀ ਜਸਵਿੰਦਰ ਕੌਰ (ਸਰਪੰਚ) ਸ. ਗੁਰਦਿਆਲ ਸਿੰਘ ਬੱਗਾ (ਮੈਂਬਰ ਪੰਚਾਇਤ ) ਸ. ਜੋਗਿੰਦਰ ਸਿੰਘ ਫੌਜੀ (ਮੈਂਬਰ ਪੰਚਾਇਤ ) ਸ. ਲਾਲ ਸਿੰਘ (ਮੈਂਬਰ ਪੰਚਾਇਤ ) ਸ਼੍ਰੀਮਤੀ ਸੁਰਜੀਤ ਕੌਰ (ਮੈਂਬਰ ਪੰਚਾਇਤ ) ਸ. ਸਵਰਨ ਸਿੰਘ (ਮੈਂਬਰ ਪੰਚਾਇਤ ) ਸ਼੍ਰੀਮਤੀ ਅਵਤਾਰ ਕੌਰ (ਮੈਂਬਰ ਪੰਚਾਇਤ ) ਸ. ਬਲਬੀਰ ਸਿੰਘ ਭਗਤ (ਮੈਂਬਰ ਪੰਚਾਇਤ ) ਸ਼੍ਰੀਮਤੀ ਭਜਨ ਕੌਰ (ਮੈਂਬਰ ਪੰਚਾਇਤ ) ਸ. ਹਰਜਿੰਦਰ ਸਿੰਘ (ਮੈਂਬਰ ਪੰਚਾਇਤ ) ਤਸਵੀਰਾਂ » more »
  • ਪਿੰਡ ਟਿੱਬਾ

    ਪਿੰਡ ਟਿੱਬਾ ਪੰਜਾਬ ਦੇ ਜਿਲ੍ਹਾ ਕਪੂਰਥਲਾ ਵਿਚ ਤਹਿ. ਸੁਲਤਾਨਪੁਰ ਲੋਧੀ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ । ਜਿਵੇ ਹਰ ਪਿੰਡ ਹਰ ਇਕ ਦੀ ਪਹਿਚਾਣ ਅਤੇ ਸਿਰਨਾਵਾਂ ਹੁੰਦੀ ਹੈ । ਇਸੇ ਤਰਾਂ ਪਿੰਡ ਟਿੱਬਾ ਮੇਰਾ ਸਿਰਨਾਵਾਂ ਅਤੇ ਮੇਰੀ ਪਹਿਚਾਣ ਹੈ ਮੇਰੀ ਹੀ ਕਿਉਂ ਉਸ ਹਰ ਸਖਸ਼ ਦੀ ਪਹਿਚਾਣ ਹੈ ਜਿਸ ਨੇ ਇਸ ਪਿੰਡ ਵਿਚ ਜਨਮ ਲਿਆ । ਪਿੰਡ ਟਿੱਬੇ ਵਿਚ ਕਈ ਮਹਾਪੁਰਸ਼ਾ ਅਤੇ ਸਖਸੀਅਤਾਂ ਨੇ ਜਨਮ ਲਿਆ । ਪਿੰਡ ਟਿੱਬਾ ਦੁਨੀਆ ਭਰ ਵਿਚ ਠੱਟਾ ਟਿੱਬਾ ਨਾਮ ਨਾਲ ਮਸ਼ਹੂਰ ਹੈ ਜੋ ਬਹੁਤ ਨਜਦੀਕੀ ਦੋ ਵੱਖ ਵੱਖ ਪਿੰਡ ਹਨ । ਪਿੰਡ ਟਿੱਬਾ ਇਲਾਕੇ ਭਰ ਵਿਚ ਇਕ ਆਗਾਹ ਵਧੂ ਅਤੇ ਸਭ ਸੁਖ ਸਹੂਲਤਾਂ ਨਾਲ ਭਰਭੂਰ ਹੈ । ਪਿੰਡ ਵਿਚ ਪ੍ਰਾਇਮਰੀ ਸਕੂਲ , ਸੀਨੀਅਰ ਸਕੇੰਡਰੀ ਸਕੂਲ , ਕੁੜੀਆ ਦਾ ਕਾਲਜ , ਕਮਉਨਿਟੀ ਸੈਂਟਰ(ਸਰਕਾਰੀ ਹਸਪਤਾਲ) ,ਪਸੂ ਹਸਪਤਾਲ, ਦਾਣਾ ਮੰਡੀ, ਪਾਵਰ ਗ੍ਰਿਡ (ਬਿਜਲੀ ਘਰ), ਸਸਤਾ ਡੀਪੂ , ਬਜਾਰ ਵਿਚ ਹਰ ਤਰਾਂ ਦੀਆਂ ਦੁਕਾਨਾ ਆਦਿ ਸਭ ਸਹੂਲਤਾਂ ਉਪਲਬਧ ਹਨ । ਪਿੰਡ ਦੀ ਪੰਜਾਬੀ ਭਾਸ਼ਾ ਵਿਚ ਪੰਜਾਬ ਦੀ ਪਹਿਲੀ ਵੈਬਸਾਇਟ 2007 ਵਿਚ ਸੁਰੂ ਕਰ ਦਿਤੀ ਗਈ ਸੀ । ਜਿਸਦਾ ਨਾਮ ਟਿੱਬਾ ਪਿੰਡ ਡਾਟ ਵੈਬਸ ਡਾਟ ਕਾਮ ਸੀ ਜਿਸਨੂੰ ਸਮੇ ਅਨੁਸਾਰ ਠੱਟਾ ਟਿੱਬਾ ਡਾਟ ਕਾਮ ਅਤੇ ਟਿੱਬਾ ਡਾਟ ਇਨ ਨਾਲ ਮਜੂਦ ਹਨ । ਜਿਹਨਾ ਵਿਚ ਪਿੰਡ ਅਤੇ ਇਲਾਕੇ ਦੀ ਹਰ ਖਬਰ ਪਾਉਣ ਦੀ ਕੋਸ਼ਿਸ਼ ਰਹਿੰਦੀ ਹੈ । ਪਿੰਡ ਟਿੱਬਾ ਦੀ ਇਸ ਸਾਇਟ ਤੇ ਹੁਣ ਪਿੰਡ ਦੀਆਂ ਖਬਰਾਂ ਦੇ ਨਾਲ ਨਾਲ ਇਲਾਕੇ ਭਰ ਅਤੇ ਹੋਰ ਸਰਗਰਮੀਆਂ ਦੀਆਂ ਖਬਰਾਂ ਵੀ ਹਨ । ਆਸ ਕਰਦਾ ਹਾਂ ਕਿ ਤੁਸੀਂ ਪਹਿਲਾਂ ਦੀ ਤਰਾਂ ਪਿੰਡ ਟਿੱਬਾ ਨੂੰ ਅਤੇ ਇਸ ਵੈਬਸਾਇਟ ਨੂੰ ਪਿਆਰ ਦਿੰਦੇ ਰਹੋਂਗੇ । ਧੰਨਵਾਦ ਸਾਹਿਤ ਸੰਪਾਦਕ ਟਿੱਬਾ ਡਾਟ ਇਨ www.tibba.in
  • ਮੁਫਤ ਮਸ਼ਹੂਰੀ

    ਸਾਹਿਬ ਲਾਈਵ ਡਾਟ ਕਾਮ
    ਸਾਹਿਬ ਡਿਜਿਟਲ ਸਟੂਡਿਓ ਟਿੱਬਾ