ਪਿੰਡ ਟਿੱਬਾ ਮੁੱਖ ਜਾਣਕਾਰੀ

ਪਿੰਡ ਟਿੱਬਾ ਕਪੂਰਥਲਾ ਜਿਲ੍ਹੇ ਦੇ ਮਸ਼ਹੂਰ ਪਿੰਡਾਂ ਵਿੱਚੋਂ ਇੱਕ ਹੈ। ਇਸ ਪਿੰਡ ਦਾ ਰਕਬਾ ਲਗਭਗ 2000 ਏਕੜ ਹੈ। ਪਿੰਡ ਦੀ ਅਬਾਦੀ 15000 ਦੇ ਕਰੀਬ ਹੈ। ਇਹ ਪਿੰਡ ਠੱਟਾ ਨਵਾਂ ਤੋਂ ਤਲਵੰਡੀ ਚੌਧਰੀਆਂ ਵਾਲੀ ਰੋਡ ਤੇ ਸਥਿੱਤ ਹੈ। ਪਿੰਡ ਵਿੱਚ ਗੁਰਦੁਆਰਾ ਸਾਹਿਬ, ਮੰਦਰ, ਦਰਗਾਹ ਪੀਰ ਬਾਬਾ ਅਹਿਮਦ ਸ਼ਾਹ, ਪੰਚਾਇਤ ਘਰ, ਕੋ-ਆਪ੍ਰੇਟਿਵ ਸੁਸਾਇਟੀ, ਸਰਕਾਰੀ ਹਸਪਤਾਲ, ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪ੍ਰਾਈਵੇਟ ਸਕੂਲ, ਲੜਕੀਆ ਦਾ ਕਾਲਜ, ਪੰਜਾਬ ਨੈਸ਼ਨਲ ਬੈਂਕ, ਕੋ-ਆਪਰੇਟਿਵ ਬੈਂਕ, ਪਾਵਰ ਗਰਿੱਡ, ਦਾਣਾ ਮੰਡੀ, ਪੰਚਾਇਤ ਘਰ, ਖੇਡ ਮੈਦਾਨ ਮੌਜੂਦ ਹੈ। ਪਿੰਡ ਦੇ ਸਰਵਪੱਖੀ ਵਿਕਾਸ ਲਈ ਪਿੰਡ ਦੇ ਨੌਜਵਾਨਾਂ ਵੱਲੋਂ ਦਸ਼ਮੇਸ਼ ਕਲੱਬ ਚਲਾਓਿਆ ਜਾ ਰਿਹਾ ਹੈ। ਪਿੰਡ ਦੀਆਂ ਗਲੀਆਂ ਨਾਲੀਆਂ ਆਦਿ ਪੱਕੀਆਂ ਬਣੀਆਂ ਹੋਈਆਂ ਹਨ ਅਤੇ ਬਿਜਲੀ 24 ਘੰਟੇ ਹੈ।

ਪਿੰਡ ਦਾ ਪੁਰਾਣਾ ਨਾਂ ਟਿੱਬਾ
ਹੱਦਬਸਤ ਨੰਬਰ 44
ਪਟਵਾਰ ਹਲਕਾ ਟਿੱਬਾ
ਚੋਣ ਹਲਕਾ ਨੰਬਰ 42
ਕਨੂੰਨਗੋ ਹਲਕਾ ਟਿੱਬਾ
ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ
ਲੋਕ ਸਭਾ ਹਲਕਾ ਖਡੂਰ ਸਾਹਿਬ
ਤਹਿਸੀਲ ਸੁਲਤਾਨਪੁਰ ਲੋਧੀ
ਜਿਲ੍ਹਾ ਕਪੂਰਥਲਾ
ਕਪੂਰਥਲਾ ਤੋਂ ਦੂਰੀ (ਕਿਲੋ ਮੀਟਰ) 20
ਸੁਲਤਾਨਪੁਰ ਲੋਧੀ ਤੋਂ ਦੂਰੀ (ਕਿਲੋ ਮੀਟਰ) 13
ਗੋਇੰਦਵਾਲ ਸਾਹਿਬ ਤੋਂ ਦੂਰੀ (ਕਿਲੋ ਮੀਟਰ) 16
ਰੇਲ ਡਿੱਬਾ ਕਾਰਖਾਨਾ ਤੋਂ ਦੂਰੀ (ਕਿਲੋ ਮੀਟਰ) 12
ਪਿੰਨ ਕੋਡ 144627
ਐਸ.ਟੀ.ਡੀ ਕੋਡ 1828
ਵਾਹਨ ਰਜਿਸਟਰੇਸ਼ਨ ਨੰਬਰ PB-09,PB-41
ਪਿੰਡ ਦੀਆਂ ਪੱਤੀਆਂ

 

 • ਹਰਪਾਲੀਆਂ ਦੀ 
 • ਸਰਕਾਰੀਆਂ ਦੀ 
 • ਗਿੱਲਾਂ ਦੀ 
 • ਪਹੂ ਕੀ ਦੀ 
 • ਫੋਕਿਆ ਦੀ 
 • ਪਿੰਡ ਟਿੱਬਾ

  ਪਿੰਡ ਟਿੱਬਾ ਪੰਜਾਬ ਦੇ ਜਿਲ੍ਹਾ ਕਪੂਰਥਲਾ ਵਿਚ ਤਹਿ. ਸੁਲਤਾਨਪੁਰ ਲੋਧੀ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ । ਜਿਵੇ ਹਰ ਪਿੰਡ ਹਰ ਇਕ ਦੀ ਪਹਿਚਾਣ ਅਤੇ ਸਿਰਨਾਵਾਂ ਹੁੰਦੀ ਹੈ । ਇਸੇ ਤਰਾਂ ਪਿੰਡ ਟਿੱਬਾ ਮੇਰਾ ਸਿਰਨਾਵਾਂ ਅਤੇ ਮੇਰੀ ਪਹਿਚਾਣ ਹੈ ਮੇਰੀ ਹੀ ਕਿਉਂ ਉਸ ਹਰ ਸਖਸ਼ ਦੀ ਪਹਿਚਾਣ ਹੈ ਜਿਸ ਨੇ ਇਸ ਪਿੰਡ ਵਿਚ ਜਨਮ ਲਿਆ । ਪਿੰਡ ਟਿੱਬੇ ਵਿਚ ਕਈ ਮਹਾਪੁਰਸ਼ਾ ਅਤੇ ਸਖਸੀਅਤਾਂ ਨੇ ਜਨਮ ਲਿਆ । ਪਿੰਡ ਟਿੱਬਾ ਦੁਨੀਆ ਭਰ ਵਿਚ ਠੱਟਾ ਟਿੱਬਾ ਨਾਮ ਨਾਲ ਮਸ਼ਹੂਰ ਹੈ ਜੋ ਬਹੁਤ ਨਜਦੀਕੀ ਦੋ ਵੱਖ ਵੱਖ ਪਿੰਡ ਹਨ । ਪਿੰਡ ਟਿੱਬਾ ਇਲਾਕੇ ਭਰ ਵਿਚ ਇਕ ਆਗਾਹ ਵਧੂ ਅਤੇ ਸਭ ਸੁਖ ਸਹੂਲਤਾਂ ਨਾਲ ਭਰਭੂਰ ਹੈ । ਪਿੰਡ ਵਿਚ ਪ੍ਰਾਇਮਰੀ ਸਕੂਲ , ਸੀਨੀਅਰ ਸਕੇੰਡਰੀ ਸਕੂਲ , ਕੁੜੀਆ ਦਾ ਕਾਲਜ , ਕਮਉਨਿਟੀ ਸੈਂਟਰ(ਸਰਕਾਰੀ ਹਸਪਤਾਲ) ,ਪਸੂ ਹਸਪਤਾਲ, ਦਾਣਾ ਮੰਡੀ, ਪਾਵਰ ਗ੍ਰਿਡ (ਬਿਜਲੀ ਘਰ), ਸਸਤਾ ਡੀਪੂ , ਬਜਾਰ ਵਿਚ ਹਰ ਤਰਾਂ ਦੀਆਂ ਦੁਕਾਨਾ ਆਦਿ ਸਭ ਸਹੂਲਤਾਂ ਉਪਲਬਧ ਹਨ । ਪਿੰਡ ਦੀ ਪੰਜਾਬੀ ਭਾਸ਼ਾ ਵਿਚ ਪੰਜਾਬ ਦੀ ਪਹਿਲੀ ਵੈਬਸਾਇਟ 2007 ਵਿਚ ਸੁਰੂ ਕਰ ਦਿਤੀ ਗਈ ਸੀ । ਜਿਸਦਾ ਨਾਮ ਟਿੱਬਾ ਪਿੰਡ ਡਾਟ ਵੈਬਸ ਡਾਟ ਕਾਮ ਸੀ ਜਿਸਨੂੰ ਸਮੇ ਅਨੁਸਾਰ ਠੱਟਾ ਟਿੱਬਾ ਡਾਟ ਕਾਮ ਅਤੇ ਟਿੱਬਾ ਡਾਟ ਇਨ ਨਾਲ ਮਜੂਦ ਹਨ । ਜਿਹਨਾ ਵਿਚ ਪਿੰਡ ਅਤੇ ਇਲਾਕੇ ਦੀ ਹਰ ਖਬਰ ਪਾਉਣ ਦੀ ਕੋਸ਼ਿਸ਼ ਰਹਿੰਦੀ ਹੈ । ਪਿੰਡ ਟਿੱਬਾ ਦੀ ਇਸ ਸਾਇਟ ਤੇ ਹੁਣ ਪਿੰਡ ਦੀਆਂ ਖਬਰਾਂ ਦੇ ਨਾਲ ਨਾਲ ਇਲਾਕੇ ਭਰ ਅਤੇ ਹੋਰ ਸਰਗਰਮੀਆਂ ਦੀਆਂ ਖਬਰਾਂ ਵੀ ਹਨ । ਆਸ ਕਰਦਾ ਹਾਂ ਕਿ ਤੁਸੀਂ ਪਹਿਲਾਂ ਦੀ ਤਰਾਂ ਪਿੰਡ ਟਿੱਬਾ ਨੂੰ ਅਤੇ ਇਸ ਵੈਬਸਾਇਟ ਨੂੰ ਪਿਆਰ ਦਿੰਦੇ ਰਹੋਂਗੇ । ਧੰਨਵਾਦ ਸਾਹਿਤ ਸੰਪਾਦਕ ਟਿੱਬਾ ਡਾਟ ਇਨ www.tibba.in
 • ਮੁਫਤ ਮਸ਼ਹੂਰੀ

  ਸਾਹਿਬ ਲਾਈਵ ਡਾਟ ਕਾਮ
  ਸਾਹਿਬ ਡਿਜਿਟਲ ਸਟੂਡਿਓ ਟਿੱਬਾ