ਹਰਪੀਤ ਸਿੰਘ ਰੂਬੀ 

ਹਰਪੀਤ ਸਿੰਘ ਰੂਬੀ

ਹਰਪੀਤ ਸਿੰਘ ਰੂਬੀ ਬਾਰੇ ਸਾਡੀ ਟੀਮ ਵਲੋਂ ਕੁਝ ਜਾਣਕਾਰੀ ਹਾਂਸਿਲ ਕਰਨ ਦੀ ਕੋਸ਼ਿਸ ਕੀਤੀ ਗਈ ਹੈ ਇਸ ਬਾਰੇ ਮੈਂ ਸਾਹਿਬ ਟਿੱਬਾ ਅਤੇ ਰੋਬਿਨ ਟਿੱਬਾ ਵਲੋਂ ਹਰਪ੍ਰੀਤ ਸਿੰਘ ਰੂਬੀ ਦੇ ਜੀਵਨ ਬਾਰੇ ਕੁਝ ਜਾਣਕਾਰੀ ਹਾਂਸਿਲ ਕੀਤੀ ਗਈ ਹਰਪ੍ਰੀਤ ਸਿੰਘ ਰੂਬੀ ਭਾਜੀ ਨੂੰ ਮੈਂ ਨਿਕੇ ਹੁੰਦੇ ਤੋ ਹੀ ਕਬੱਡੀ ਖੇਡਦੇ ਦੇਖਦਾ ਹੁੰਦਾ ਸੀ ਤੇ ਜਿਸ ਤੇ ਪਿੰਡ ਵਾਲਿਆ ਨੂੰ ਮਾਨ ਹੁੰਦਾ ਸੀ ਮਿਲਪੜੇ ਸੁਭਾਹ ਸੁਭਾ ਦਾ ਮਲਿਕ ਹਰਪ੍ਰੀਤ ਸਿੰਘ ਰੂਬੀ ਨੇ ਪਿੰਡ ਟਿੱਬਾ ਅਤੇ ਇਲਾਕੇ ਦਾ ਨਾਮ ਦੇਸਾ ਵਿਦੇਸਾ ਵਿਚ ਤਾਰੇ ਵਾਂਗ ਚਮਕਾਇਆ ਅਤੇ ਉਸਦੀ ਕੋਚਿੰਗ ਵਿਚ ਪੈਦਾ ਹੋਏ ਕਬੱਡੀ ੜੇ ਸਟਾਰ ਵੀ ਅੱਜ ਦੁਨਿਆ ਨੂੰ ਲੋਹਾ ਮਨਾ ਰਹੇ ਹਨ | ਹਰਪ੍ਰੀਤ ਸਿੰਘ ਰੂਬੀ ੜੇ ਪਿਤਾ ਵੀ ਕਬੱਡੀ ਖਿਡਾਰੀ ਗੁਰ੍ਮੈਲ ਸਿੰਘ ਅਪਨੇ ਸਮੇਂ ਦੇ ਮੰਨੇ ਪ੍ਰਮੰਨੇ ਕਬੱਡੀ ਖਿਡਾਰੀ ਰਹੇ ਹਰਪ੍ਰੀਤ ਰੂਬੀ ਨੂੰ ਵੀ ਬਚਪਨ ਤੋਂ ਹੀ ਕਬੱਡੀ ਖੇਡਣ ਦਾ ਸ਼ੌਕ ਪੈਦਾ ਹੋ ਗਿਆ ਸੀ | ਹਰਪ੍ਰੀਤ ਸਿੰਘ ਰੂਬੀ ਦੇ ਪੁਤਰ ਰੋਬਿਨ ਟਿੱਬਾ ਨੇ ਹਰਪ੍ਰੀਤ ਰੂਬੀ ਬਾਰੇ ਜਾਣਕਾਰੀ ਵਿਚ ਬਹੁਤ ਯੋਗਦਾਨ ਦਿਤਾ ਜਿਸ ਨੂੰ ਸਾਡੀ ਸਮੂਹ ਠੱਟਾ ਟਿੱਬਾ ਟੀਮ ਅੱਜ ਪ੍ਰਕਾਸ਼ਿਤ ਕਰਕੇ ਮਾਨ ਮਹਿਸੂਸ ਕਰ ਰਹੀ ਹੈ | ਹਰਪ੍ਰੀਤ ਸਿੰਘ ਰੂਬੀ ਦਾ ਜਨਮ 7 -7 -1969 ਨੂੰ ਮਾਤਾ ਬਲਬੀਰ ਕੌਰ ਦੀ ਕੁਖੋ ਅਤੇ ਪਿਤਾ ਸ. ਗੁਰ੍ਮੈਲ ਸਿੰਘ ਦੇ ਘਰ ਹੋਇਆ | ਓਹਨਾ ਨੂੰ ਬਚਪਨ ਤੋਂ ਹੀ ਕਬੱਡੀ ਨਾਲ ਕਾਫੀ ਲਗਾਵ ਸੀ ਓਹਨਾ ਨੇ ਦਸਵੀ ਤੱਕ ਦੀ ਪੜਾਈ ਸੈਦਪੁਰ ਸਕੂਲ ਤੋਂ ਕੀਤੀ ਅਤੇ +1 ਵਿਚ ਸਪੋਰਟਸ ਕਾਲਜ ਜਲੰਧਰ ਚਲੇ ਗਈ ਉਥੇ ਉਹਨਾ ਨੂੰ ਸਵ. ਸ. ਅਜੀਤ ਸਿੰਘ ਮਾਲੜੀ ਜੀ ਨੇ ਕੋਚਿੰਗ ਦਿਤੀ ਬੀ ਏ ਤੋਂ ਬਾਅਦ ਓਹਨਾ ਨੇ ਡੀ ਪੀ ਐਡ ਭਾਗੋ ਮਾਜਰੇ ਜਿਲਾ ਖਰੜ ਵਿਚ ਕੀਤੀ ਅਤੇ ਕਬੱਡੀ ਖੇਡੇ ਹੋਈ ਕਈ ਇਤਹਾਸ ਰਚੇ ਭਾਗੋ ਮਾਜਰੇ ਡੀ ਨੈਸ਼ਨਲ ਸਟਾਇਲ ਦੀ ਕਬੱਡੀ ਟੀਮ ਪਹਿਲੀ ਵਾਰ ਉਹਨਾ ਦੀ ਕਪਤਾਨੀ ਵਿਚ ਬਣੀ ਅਤੇ ਉਠੋ ਦੇ ਪ੍ਰਿੰਸਿਪਲ ਸ. ਭੁਪਿੰਦਰ ਸਿੰਘ ਭੂਪੀ ਨੂੰ ਅੱਜ ਵੀ ਉਹਨਾ ਤੇ ਮਾਣ ਹੈ | ਪਿੰਡ ਟਿੱਬਾ ਦੀ ਕਬੱਡੀ ਟੀਮ ਦਾ ਮਾਣ ਹਰਪ੍ਰੀਤ ਸਿੰਘ ਰੂਬੀ ਨੂੰ 1998 ਤੋਂ 2002 ਤੱਕ 4 ਸਾਲ ਇੰਗਲੈਂਡ ਦੀ ਧਰਤੀ ਤੇ ਕਬੱਡੀ ਖੇਡਣ ਦਾ ਮਾਣ ਮਹਿਸੂਸ ਹੋਇਆ | ਓਹਨਾ ਨੂੰ 21 ਸਾਲ ਦੀ ਉਮਰ ਵਿਚ ਹੀ ਰੀਲ ਕੋਚ ਫੈਕਟਰੀ ਵਿਚ ਨੌਕਰੀ ਮਿਲ ਗਈ ਉਹਨਾ ਨੇ ਆਪਣਾ ਸਰਕਲ ਸਟਾਇਲ ਦਾ ਆਖਰੀ ਮੈਚ 2004 ਵਿਚ ਖੈੜਾ ਦੋਨਾ ਜਿਲਾ ਕਪੂਰਥਲਾ ਦੀ ਧਰਤੀ ਤੇ ਖੇਡਿਆ |ਉਹ ਹੁਣ ਵੀ ਕਦੇ ਕਦੇ ਨੈਸਨਲ ਸਟਾਇਲ ਦਾ ਮੈਚ ਆਰ ਸੀ ਐਫ ਟੀਮ ਲਈ ਖੇਡ ਲੈਂਦੇ ਹਨ | ਠੱਟਾ ਟਿੱਬਾ ਇਲਾਕਾ ਕਬੱਡੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਥੇ ਕਈ ਕਬੱਡੀ ਸਟਾਰ ਪੈਦਾ ਹੋਏ ਪਰ ਕੁਝ ਕਾਰਨਾ ਕਰਕੇ ਇਲਾਕਾ ਕਬੱਡੀ ਵਿਚ ਪ੍ਛ੍ੜਦਾ ਦੇਖ ਰੇਲਵੇ ਦੀ ਨੌਕਰੀ ਦੇ ਨਾਲ ਨਾਲ ਇਸ ਕਬੱਡੀ ਸਟਾਰ ਨੇ ਪਿੰਡ ਵਿਚ ਕਬੱਡੀ ਕੋਚਿੰਗ ਦੇਣੀ ਸੁਰੂ ਕਰ ਦਿਤੀ | ਇਸ ਕਬੱਡੀ ਕੋਚਿੰਗ ਵਿਚ ਕਈ ਸਟਾਰ ਬਣੇ ਜਿਹਨਾ ਵਿਚ :ਜਿੰਦੁ , ਗਾਮਾ ਟਿੱਬਾ (ਪ੍ਮਨਾ ਵਾਲਾ) ,ਅਮਨ ਸੈਦਪੁਰ ,ਸੋਨੂ ਗੁਜਰ , ਲੰਬੜ ਆਦਿ ਕਬੱਡੀ ਦੇ ਸੁਪਰ ਸਟਾਰ ਹਨ | ਉਹਨਾ ਵਲੋ ਇਹ ਉਪਰਾਲਾ ਕਾਫੀ ਸ਼ਲਾਘਾ ਯੋਗ ਹੈ ਕਈ ਉਹ ਇਹਨਾ ਕਬੱਡੀ ਖਿਡਾਰੀਆਂ ਨੂੰ ਤਿਆਰ ਕਰਕੇ ਵਿਦੇਸ਼ਾ ਵਿਚ ਕਬੱਡੀ ਖੇਡਣ ਲਈ ਭੇਜਦੇ ਹਨ |ਇਸ ਸਮੇ ਉਹ ਸਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਦੇ ਕੋਚ ਹਨ | ਅਸੀਂ ਆਸ ਕਰਦੇ ਹਾਂ ਕਈ ਉਹ ਹਮੇਸ਼ਾ ਕਬੱਡੀ ਨਾਲ ਹੋਰ ਖਿਡਾਰੀਆਂ ਨੂੰ ਜੋੜਦੇ ਰਹਿਣ ਅਤੇ ਪਿੰਡ ਤੇ ਇਲਾਕੇ ਦਾ ਨਾਮ ਹੋਰ ਚਮਕਾਉਣ | ਅਸੀਂ ਦੁਆ ਕਰਦੇ ਹਾਂ ਕਿ ਰੱਬ ਉਹਨਾ ਨੂੰ ਚੜਦੀ ਕਲਾ ਵਿਚ ਰਖੇ ਅਤੇ ਅਤੇ ਆਪਣੀ ਮਿਹਰ ਦੀ ਨਜਰ ਬਣਾਈ ਰਖੇ

ਵਲੋਂ :ਸਾਹਿਬ ਟਿੱਬਾ ਸਾਹਿਬ ਡਿਜਿਟਲ ਸਟੂਡਿਓ ਟਿੱਬਾ

Check Also

ਜਥੇਦਾਰ ਸ.ਪਿਆਰਾ ਸਿੰਘ ਜੀ ਟਿੱਬਾ 

ਜਥੇਦਾਰ ਸ.ਪਿਆਰਾ ਸਿੰਘ ਜੀ ਟਿੱਬਾ  ਜਥੇਦਾਰ ਸ.ਪਿਆਰਾ ਸਿੰਘ ਜੀ ਟਿੱਬਾ  ਜਥੇਦਾਰ ਸ.ਪਿਆਰਾ ਸਿੰਘ ਜੀ ਟਿੱਬਾ  …

Leave a Reply

Your email address will not be published. Required fields are marked *