ਟਿੱਬਾ ਪਿੰਡ ਦੇ ਸਾਰੇ ਸਰਪੰਚ

ਸ.ਸੰਤਾ ਸਿੰਘ 
ਸ. ਗੁਰਦਿਤ ਸਿੰਘ ਨੰਬਰਦਾਰ 
ਸ.ਸੂਬੇਦਾਰ ਨਾਰਾਇਣ ਸਿੰਘ 
ਸ.ਜਵੰਦ ਸਿੰਘ ਅਮਰਕੋਟ 
ਸ.ਸੋਹਣ ਸਿੰਘ (3 ਵਾਰੀ 15 ਸਾਲ -10  ਸਾਲ ਐਮਰਜੈਸੀ ਲਗਣ ਕਰਕੇ ਵੋਟਾ ਨਹੀ ਪਈਆਂ ਸਨ)
ਸ. ਸੁਰਿੰਦਰ ਸਿੰਘ (2 ਵਾਰੀ ਲਗਾਤਾਰ) (1993-1998-2003)
ਸ੍ਰੀਮਤੀ ਗੁਰਮੀਤ ਕੌਰ ਪਤਨੀ ਸ. ਸੁਰਿੰਦਰ ਸਿੰਘ  (2003-2008)
ਪ੍ਰੋ . ਬਲਜੀਤ ਸਿੰਘ   (2008-2013)

ਸ਼੍ਰੀਮਤੀ ਜਸਵਿੰਦਰ ਕੌਰ (2013-2018)

  • ਪਿੰਡ ਟਿੱਬਾ

    ਪਿੰਡ ਟਿੱਬਾ ਪੰਜਾਬ ਦੇ ਜਿਲ੍ਹਾ ਕਪੂਰਥਲਾ ਵਿਚ ਤਹਿ. ਸੁਲਤਾਨਪੁਰ ਲੋਧੀ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ । ਜਿਵੇ ਹਰ ਪਿੰਡ ਹਰ ਇਕ ਦੀ ਪਹਿਚਾਣ ਅਤੇ ਸਿਰਨਾਵਾਂ ਹੁੰਦੀ ਹੈ । ਇਸੇ ਤਰਾਂ ਪਿੰਡ ਟਿੱਬਾ ਮੇਰਾ ਸਿਰਨਾਵਾਂ ਅਤੇ ਮੇਰੀ ਪਹਿਚਾਣ ਹੈ ਮੇਰੀ ਹੀ ਕਿਉਂ ਉਸ ਹਰ ਸਖਸ਼ ਦੀ ਪਹਿਚਾਣ ਹੈ ਜਿਸ ਨੇ ਇਸ ਪਿੰਡ ਵਿਚ ਜਨਮ ਲਿਆ । ਪਿੰਡ ਟਿੱਬੇ ਵਿਚ ਕਈ ਮਹਾਪੁਰਸ਼ਾ ਅਤੇ ਸਖਸੀਅਤਾਂ ਨੇ ਜਨਮ ਲਿਆ । ਪਿੰਡ ਟਿੱਬਾ ਦੁਨੀਆ ਭਰ ਵਿਚ ਠੱਟਾ ਟਿੱਬਾ ਨਾਮ ਨਾਲ ਮਸ਼ਹੂਰ ਹੈ ਜੋ ਬਹੁਤ ਨਜਦੀਕੀ ਦੋ ਵੱਖ ਵੱਖ ਪਿੰਡ ਹਨ । ਪਿੰਡ ਟਿੱਬਾ ਇਲਾਕੇ ਭਰ ਵਿਚ ਇਕ ਆਗਾਹ ਵਧੂ ਅਤੇ ਸਭ ਸੁਖ ਸਹੂਲਤਾਂ ਨਾਲ ਭਰਭੂਰ ਹੈ । ਪਿੰਡ ਵਿਚ ਪ੍ਰਾਇਮਰੀ ਸਕੂਲ , ਸੀਨੀਅਰ ਸਕੇੰਡਰੀ ਸਕੂਲ , ਕੁੜੀਆ ਦਾ ਕਾਲਜ , ਕਮਉਨਿਟੀ ਸੈਂਟਰ(ਸਰਕਾਰੀ ਹਸਪਤਾਲ) ,ਪਸੂ ਹਸਪਤਾਲ, ਦਾਣਾ ਮੰਡੀ, ਪਾਵਰ ਗ੍ਰਿਡ (ਬਿਜਲੀ ਘਰ), ਸਸਤਾ ਡੀਪੂ , ਬਜਾਰ ਵਿਚ ਹਰ ਤਰਾਂ ਦੀਆਂ ਦੁਕਾਨਾ ਆਦਿ ਸਭ ਸਹੂਲਤਾਂ ਉਪਲਬਧ ਹਨ । ਪਿੰਡ ਦੀ ਪੰਜਾਬੀ ਭਾਸ਼ਾ ਵਿਚ ਪੰਜਾਬ ਦੀ ਪਹਿਲੀ ਵੈਬਸਾਇਟ 2007 ਵਿਚ ਸੁਰੂ ਕਰ ਦਿਤੀ ਗਈ ਸੀ । ਜਿਸਦਾ ਨਾਮ ਟਿੱਬਾ ਪਿੰਡ ਡਾਟ ਵੈਬਸ ਡਾਟ ਕਾਮ ਸੀ ਜਿਸਨੂੰ ਸਮੇ ਅਨੁਸਾਰ ਠੱਟਾ ਟਿੱਬਾ ਡਾਟ ਕਾਮ ਅਤੇ ਟਿੱਬਾ ਡਾਟ ਇਨ ਨਾਲ ਮਜੂਦ ਹਨ । ਜਿਹਨਾ ਵਿਚ ਪਿੰਡ ਅਤੇ ਇਲਾਕੇ ਦੀ ਹਰ ਖਬਰ ਪਾਉਣ ਦੀ ਕੋਸ਼ਿਸ਼ ਰਹਿੰਦੀ ਹੈ । ਪਿੰਡ ਟਿੱਬਾ ਦੀ ਇਸ ਸਾਇਟ ਤੇ ਹੁਣ ਪਿੰਡ ਦੀਆਂ ਖਬਰਾਂ ਦੇ ਨਾਲ ਨਾਲ ਇਲਾਕੇ ਭਰ ਅਤੇ ਹੋਰ ਸਰਗਰਮੀਆਂ ਦੀਆਂ ਖਬਰਾਂ ਵੀ ਹਨ । ਆਸ ਕਰਦਾ ਹਾਂ ਕਿ ਤੁਸੀਂ ਪਹਿਲਾਂ ਦੀ ਤਰਾਂ ਪਿੰਡ ਟਿੱਬਾ ਨੂੰ ਅਤੇ ਇਸ ਵੈਬਸਾਇਟ ਨੂੰ ਪਿਆਰ ਦਿੰਦੇ ਰਹੋਂਗੇ । ਧੰਨਵਾਦ ਸਾਹਿਤ ਸੰਪਾਦਕ ਟਿੱਬਾ ਡਾਟ ਇਨ www.tibba.in
  • ਮੁਫਤ ਮਸ਼ਹੂਰੀ

    ਸਾਹਿਬ ਲਾਈਵ ਡਾਟ ਕਾਮ
    ਸਾਹਿਬ ਡਿਜਿਟਲ ਸਟੂਡਿਓ ਟਿੱਬਾ