ਜਥੇਦਾਰ ਸ.ਪਿਆਰਾ ਸਿੰਘ ਜੀ ਟਿੱਬਾ

ਜਥੇਦਾਰ ਸ.ਪਿਆਰਾ ਸਿੰਘ ਜੀ ਟਿੱਬਾ
ਜਥੇਦਾਰ ਸ.ਪਿਆਰਾ ਸਿੰਘ ਜੀ ਟਿੱਬਾ  ਪਿੰਡ ਟਿੱਬੇ ਦੇ ਇਸ ਪੇਜ ਨਾਲ ਦੂਰੋਂ ਨੇੜਿਓ ਜੁੜੇ ਸਾਰੇ ਦੋਸਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਲ ਜੀ ..ਪਿੰਡ ਤੋਂ ਬੇਸ਼ਕ ਭਾਵੇ ਦੂਰ ਹਾਂ ਪਰ ਇੰਟਰਨੈਟ ਦੀ ਇਸ ਤੇਜ ਦੁਨੀਆਂ ਵਿਚ ਕਦੇ ਕਦੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਮੈ ਪਿੰਡ ਵਿਚ ਹੋਵਾ ਤੇ ਜਿਵੇਂ ਸਾਰੇ ਦੋਸਤਾ ਨਾਲ ਆਹਮੋ… more »

ਵਿਦੇਸ਼ੀ ਵੀਰ

ਵਿਦੇਸ਼ੀ ਵੀਰ :: ਨੋਟ : ਸਾਡੇ ਵਲੋਂ ਇਸ ਪੰਨੇ ਤੇ ਪਿੰਡ ਦੇ ਪ੍ਰਦੇਸੀ ਵਸਦੇ ਵੀਰਾਂ ਦੇ ਨਾਮ ਦਰਜ ਕੀਤੇ ਗਏ ਹਨ ਜੇਕਰ ਕਿਸੇ ਦਾ ਨਾਮ ਸਹੀ ਨਹੀ ਹੈ ਜਾਂ ਲਿਖਣ ਤੋਂ ਰਹਿ ਗਿਆ ਹੋਵੇ ਤਾਂ ਕਿਰਪਾ ਕਰਕੇ ਸਾਨੂੰ ਕੋਮੇੰਟ ਕਰਕੇ ਜਾ ਸਾਡੇ ਨਾਲ ਸਪੰਰਕ ਕਰਕੇ ਸਾਨੂੰ ਗਲਤੀ ਸੁਧਾਰਨ ਦਾ ਮੌਕਾ ਜਰੂਰ ਦਿਓ ਜੀ more »

ਹਰਪੀਤ ਸਿੰਘ ਰੂਬੀ

ਹਰਪੀਤ ਸਿੰਘ ਰੂਬੀ ਬਾਰੇ ਸਾਡੀ ਟੀਮ ਵਲੋਂ ਕੁਝ ਜਾਣਕਾਰੀ ਹਾਂਸਿਲ ਕਰਨ ਦੀ ਕੋਸ਼ਿਸ ਕੀਤੀ ਗਈ ਹੈ ਇਸ ਬਾਰੇ ਮੈਂ ਸਾਹਿਬ ਟਿੱਬਾ ਅਤੇ ਰੋਬਿਨ ਟਿੱਬਾ ਵਲੋਂ ਹਰਪ੍ਰੀਤ ਸਿੰਘ ਰੂਬੀ ਦੇ ਜੀਵਨ ਬਾਰੇ ਕੁਝ ਜਾਣਕਾਰੀ ਹਾਂਸਿਲ ਕੀਤੀ ਗਈ ਹਰਪ੍ਰੀਤ ਸਿੰਘ ਰੂਬੀ ਭਾਜੀ ਨੂੰ ਮੈਂ ਨਿਕੇ ਹੁੰਦੇ ਤੋ ਹੀ ਕਬੱਡੀ ਖੇਡਦੇ ਦੇਖਦਾ ਹੁੰਦਾ… more »

ਸੂਬੇਦਾਰ ਰਤਨ ਸਿੰਘ ਜੀ ਟਿੱਬਾ

ਇਹ ਹਨ ਪਿੰਡ ਟਿੱਬਾ ਦੇ ਸੂਬੇਦਾਰ ਰਤਨ ਸਿੰਘ ਜੀ ਟਿੱਬਾ ...ਜਿਹਨਾ ਨੇ ਭਾਰਤ ਦੀ 1971 ਦੀ ਲੜਾਈ ਵਿਚ ਬਹਾਦਰੀ ਨਾਲ ਲੜਦੇ ਹੋਏ ਦੁਸਮਣ ਦੇ ਦੰਦ ਖਟੇ ਕੀਤੇ ,ਅਤੇ ਦੇਸ਼ ਨੂੰ ਉਸ ਲੜਾਈ ਵਿਚ ਜਿਤ ਦਿਵਾਈ ... ਸੂਬੇਦਾਰ ਰਤਨ ਸਿੰਘ ਜੀ ਨੂੰ ਇਸ ਬਹਾਦਰੀ ਲਈ ਰਾਸਟਰਪਤੀ ਵਲੋ ਵੀਰ ਚਕਰ ਨਾਲ ਸਨਮਾਨਿਤ ਕੀਤਾ ਗਿਆ. more »

ਸਹੀਦ ਭਾਈ ਕੁਲਵਿੰਦਰ ਸਿੰਘ ਮਿੰਟੂ ਟਿੱਬਾ

ਸਹੀਦ ਭਾਈ ਕੁਲਵਿੰਦਰ ਸਿੰਘ ਮਿੰਟੂ ਟਿਬੇ ਵਾਲਾ ਇਕ ਜੁਝਾਰੂ ਜੋਧਾ ਸੀ, ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦਾ ਕਰੀਬੀ ਸਾਥੀ ਸੀ ਪਿੰਡ ਵਿਚ ਇਸ ਨੂੰ ਜਿਆਦਾ ਲੋਕ ਕੱਚੇ ਨਾਮ ਮਿੰਟੂ ਤੋਂ ਹੀ ਜਾਣਦੇ ਹਨ more »
1
  • ਪਿੰਡ ਟਿੱਬਾ

    ਪਿੰਡ ਟਿੱਬਾ ਪੰਜਾਬ ਦੇ ਜਿਲ੍ਹਾ ਕਪੂਰਥਲਾ ਵਿਚ ਤਹਿ. ਸੁਲਤਾਨਪੁਰ ਲੋਧੀ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ । ਜਿਵੇ ਹਰ ਪਿੰਡ ਹਰ ਇਕ ਦੀ ਪਹਿਚਾਣ ਅਤੇ ਸਿਰਨਾਵਾਂ ਹੁੰਦੀ ਹੈ । ਇਸੇ ਤਰਾਂ ਪਿੰਡ ਟਿੱਬਾ ਮੇਰਾ ਸਿਰਨਾਵਾਂ ਅਤੇ ਮੇਰੀ ਪਹਿਚਾਣ ਹੈ ਮੇਰੀ ਹੀ ਕਿਉਂ ਉਸ ਹਰ ਸਖਸ਼ ਦੀ ਪਹਿਚਾਣ ਹੈ ਜਿਸ ਨੇ ਇਸ ਪਿੰਡ ਵਿਚ ਜਨਮ ਲਿਆ । ਪਿੰਡ ਟਿੱਬੇ ਵਿਚ ਕਈ ਮਹਾਪੁਰਸ਼ਾ ਅਤੇ ਸਖਸੀਅਤਾਂ ਨੇ ਜਨਮ ਲਿਆ । ਪਿੰਡ ਟਿੱਬਾ ਦੁਨੀਆ ਭਰ ਵਿਚ ਠੱਟਾ ਟਿੱਬਾ ਨਾਮ ਨਾਲ ਮਸ਼ਹੂਰ ਹੈ ਜੋ ਬਹੁਤ ਨਜਦੀਕੀ ਦੋ ਵੱਖ ਵੱਖ ਪਿੰਡ ਹਨ । ਪਿੰਡ ਟਿੱਬਾ ਇਲਾਕੇ ਭਰ ਵਿਚ ਇਕ ਆਗਾਹ ਵਧੂ ਅਤੇ ਸਭ ਸੁਖ ਸਹੂਲਤਾਂ ਨਾਲ ਭਰਭੂਰ ਹੈ । ਪਿੰਡ ਵਿਚ ਪ੍ਰਾਇਮਰੀ ਸਕੂਲ , ਸੀਨੀਅਰ ਸਕੇੰਡਰੀ ਸਕੂਲ , ਕੁੜੀਆ ਦਾ ਕਾਲਜ , ਕਮਉਨਿਟੀ ਸੈਂਟਰ(ਸਰਕਾਰੀ ਹਸਪਤਾਲ) ,ਪਸੂ ਹਸਪਤਾਲ, ਦਾਣਾ ਮੰਡੀ, ਪਾਵਰ ਗ੍ਰਿਡ (ਬਿਜਲੀ ਘਰ), ਸਸਤਾ ਡੀਪੂ , ਬਜਾਰ ਵਿਚ ਹਰ ਤਰਾਂ ਦੀਆਂ ਦੁਕਾਨਾ ਆਦਿ ਸਭ ਸਹੂਲਤਾਂ ਉਪਲਬਧ ਹਨ । ਪਿੰਡ ਦੀ ਪੰਜਾਬੀ ਭਾਸ਼ਾ ਵਿਚ ਪੰਜਾਬ ਦੀ ਪਹਿਲੀ ਵੈਬਸਾਇਟ 2007 ਵਿਚ ਸੁਰੂ ਕਰ ਦਿਤੀ ਗਈ ਸੀ । ਜਿਸਦਾ ਨਾਮ ਟਿੱਬਾ ਪਿੰਡ ਡਾਟ ਵੈਬਸ ਡਾਟ ਕਾਮ ਸੀ ਜਿਸਨੂੰ ਸਮੇ ਅਨੁਸਾਰ ਠੱਟਾ ਟਿੱਬਾ ਡਾਟ ਕਾਮ ਅਤੇ ਟਿੱਬਾ ਡਾਟ ਇਨ ਨਾਲ ਮਜੂਦ ਹਨ । ਜਿਹਨਾ ਵਿਚ ਪਿੰਡ ਅਤੇ ਇਲਾਕੇ ਦੀ ਹਰ ਖਬਰ ਪਾਉਣ ਦੀ ਕੋਸ਼ਿਸ਼ ਰਹਿੰਦੀ ਹੈ । ਪਿੰਡ ਟਿੱਬਾ ਦੀ ਇਸ ਸਾਇਟ ਤੇ ਹੁਣ ਪਿੰਡ ਦੀਆਂ ਖਬਰਾਂ ਦੇ ਨਾਲ ਨਾਲ ਇਲਾਕੇ ਭਰ ਅਤੇ ਹੋਰ ਸਰਗਰਮੀਆਂ ਦੀਆਂ ਖਬਰਾਂ ਵੀ ਹਨ । ਆਸ ਕਰਦਾ ਹਾਂ ਕਿ ਤੁਸੀਂ ਪਹਿਲਾਂ ਦੀ ਤਰਾਂ ਪਿੰਡ ਟਿੱਬਾ ਨੂੰ ਅਤੇ ਇਸ ਵੈਬਸਾਇਟ ਨੂੰ ਪਿਆਰ ਦਿੰਦੇ ਰਹੋਂਗੇ । ਧੰਨਵਾਦ ਸਾਹਿਤ ਸੰਪਾਦਕ ਟਿੱਬਾ ਡਾਟ ਇਨ www.tibba.in
  • ਮੁਫਤ ਮਸ਼ਹੂਰੀ

    ਸਾਹਿਬ ਲਾਈਵ ਡਾਟ ਕਾਮ
    ਸਾਹਿਬ ਡਿਜਿਟਲ ਸਟੂਡਿਓ ਟਿੱਬਾ