ਟਿੱਬਾ ਦੀ ਸਰਪੰਚ ਤੇ ਪੰਚਾਇਤ ਮੈਂਬਰਾਂ ਵੱਲੋਂ ਟਿੱਬਾ ਹੈਲਥ ਸੈਂਟਰ ਦਾ ਦੌਰਾ

ਟਿੱਬਾ ਦੀ ਸਰਪੰਚ ਤੇ ਪੰਚਾਇਤ ਮੈਂਬਰਾਂ ਵੱਲੋਂ ਟਿੱਬਾ ਹੈਲਥ ਸੈਂਟਰ ਦਾ ਦੌਰਾ

ਗਰਾਮ ਪੰਚਾਇਤ ਟਿੱਬਾ ਦੀ ਸਰਪੰਚ ਸ੍ਰੀਮਤੀ ਜਸਵਿੰਦਰ ਕੌਰ ਦੀ ਅਗਵਾਈ ਹੇਠ ਪਿੰਡ ਦੀ ਪੰਚਾਇਤ ਨੇ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਦਾ ਦੌਰਾ ਕੀਤਾ | ਉਨ੍ਹਾਂ ਹਸਪਤਾਲ ਵਿਚ ਵੱਖ-ਵੱਖ ਮਰੀਜ਼ਾਂ ਨੂੰ ਮਿਲ ਕੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ 'ਤੇ ਤਸੱਲੀ ਪ੍ਰਗਟ ਕੀਤੀ | ਜਸਵਿੰਦਰ ਕੌਰ ਨੇ ਹਸਪਤਾਲ ਦੇ ਐੱਸ.ਐੱਮ.ਓ. ਡਾ: ਕਿੰਦਰਪਾਲ ਬੰਗੜ ਨੂੰ ਪੰਚਾਇਤ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ | ਇਸ ਮੌਕੇ ਡਾ: ਬੰਗੜ ਨੇ ਪਿੰਡ ਦੀ ਸਰਪੰਚ ਤੇ ਸਮੂਹ ਮੈਂਬਰਾਂ ਦਾ ਹਸਪਤਾਲ ਵਿਚ ਆਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਹਸਪਤਾਲ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਗਰਾਮ ਪੰਚਾਇਤ, ਸਮਾਜ ਸੇਵੀ ਸੰਸਥਾਵਾਂ ਤੇ ਦਾਨੀ ਪੁਰਸ਼ਾਂ ਦਾ ਅਹਿਮ ਯੋਗਦਾਨ ਹੁੰਦਾ ਹੈ | ਉਨ੍ਹਾਂ ਆਉਣ ਵਾਲੇ ਸਮੇਂ ਵਿਚ ਵੀ ਸਿਹਤ ਸਹੂਲਤਾਂ ਨੂੰ ਹੋਰ ਵੀ ਬਿਹਤਰ ਬਣਾਉਣ ਦਾ ਭਰੋਸਾ ਦਿਵਾਇਆ | ਇਸ ਮੌਕੇ ਡਾ: ਗੁਰਦਿਆਲ ਸਿੰਘ, ਡਾ: ਗੁਰਕਮਲ ਸਿੰਘ, ਸਤਪਾਲ ਸਿੰਘ ਚੀਮ ਫਾਰਮਾਸਿਸਟ, ਦਵਿੰਦਰ ਸਿੰਘ ਖ਼ਾਲਸਾ ਫਾਰਮਾਸਿਸਟ, ਬੀ.ਈ. ਸੁਸ਼ਮਾ, ਐਸ.ਆਈ. ਸ਼ਿੰਗਾਰਾ ਲਾਲ, ਪੰਚਾਇਤ ਮੈਂਬਰ ਬਲਬੀਰ ਸਿੰਘ, ਸਵਰਨ ਸਿੰਘ, ਮਾਸਟਰ ਬਲਵੰਤ ਸਿੰਘ, ਰਣਜੀਤ ਸਿੰਘ ਪ੍ਰਧਾਨ ਤੋਂ ਇਲਾਵਾ ਪਿੰਡ ਦੇ ਹੋਰ ਕਈ ਪ੍ਰਮੁੱਖ ਸਰਕਰਦਾ ਵਿਅਕਤੀ ਹਾਜ਼ਰ ਸਨ |

ਟਿੱਬਾ ਦੀ ਸਰਪੰਚ ਤੇ ਪੰਚਾਇਤ ਮੈਂਬਰਾਂ ਵੱਲੋਂ ਟਿੱਬਾ ਹੈਲਥ ਸੈਂਟਰ ਦਾ ਦੌਰਾ