ਪਿੰਡ ਠੱਟਾ ਨਵਾਂ

ਪਿੰਡ ਠੱਟਾ ਨਵਾਂ ਕਪੂਰਥਲਾ ਜਿਲ੍ਹੇ ਦੇ ਮਸ਼ਹੂਰ ਪਿੰਡਾਂ ਵਿੱਚੋਂ ਇੱਕ ਹੈ। ਇਸ ਪਿੰਡ ਦਾ ਰਕਬਾ ਲਗਭਗ 2000 ਏਕੜ ਹੈ। ਪਿੰਡ ਦੀ ਅਬਾਦੀ 12000 ਦੇ ਕਰੀਬ ਹੈ। ਇਹ ਪਿੰਡ ਟਿੱਬਾ ਤੋਂ 4 ਕਿਲੋਮੀਟਰ ਦੀ ਦੂਰੀ ਤੇ ਬੂਲਪੁਰ ਖੀਰਾਂ ਵਾਲੀ ਰੋਡ ਤੇ ਸਥਿੱਤ ਹੈ। ਪਿੰਡ ਵਿੱਚ ਗੁਰਦੁਆਰਾ ਸਾਹਿਬ, ਮੰਦਰ, ਦਰਗਾਹ, ਪੰਚਾਇਤ ਘਰ, ਕੋ-ਆਪ੍ਰੇਟਿਵ ਸੁਸਾਇਟੀ, ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ, ਪ੍ਰਾਈਵੇਟ ਸਕੂਲ, ਪੰਜਾਬ ਨੈਸ਼ਨਲ ਬੈਂਕ, ਕੋ-ਆਪਰੇਟਿਵ ਬੈਂਕ, ਪੰਚਾਇਤ ਘਰ, ਖੇਡ ਮੈਦਾਨ ਮੌਜੂਦ ਹੈ। ਪਿੰਡ ਦੇ ਸਰਵਪੱਖੀ ਵਿਕਾਸ ਲਈ ਪਿੰਡ ਵੱਲੋਂ ਸਭਾ ਕਮੇਟੀਆ ਜਿਨਾ ਵਿਚ ਸਹੀਦ ਬਾਬਾ ਬੀਰ ਸਿੰਘ ਕਲੱਬ ,ਸੰਤ ਬਾਬਾ ਬੀਰ ਸਿੰਘ ਜੀ ਕਲੱਬ ,ਸਭਿਆਚਾਰਕ ਮੇਲਾ ਕਮੇਟੀ ਅਤੇ ਜਾਗਰਣ ਕਮੇਟੀ ,ਮਾਸਟਰ ਅਰਜਨ ਸਿੰਘ ਹੈਲਪ ਲਾਈਨ ਚਲਾਈਆਂ ਜਾ ਰਹੀਆਂ ਹਨ । ਪਿੰਡ ਦੀਆਂ ਗਲੀਆਂ ਨਾਲੀਆਂ ਆਦਿ ਪੱਕੀਆਂ ਬਣੀਆਂ ਹੋਈਆਂ ਹਨ ਅਤੇ ਬਿਜਲੀ 24 ਘੰਟੇ ਹੈ।

ਪੰਚਾਇਤ 2013-2017

ਸਰਪੰਚ ਸ੍ਰੀਮਤੀ ਜਸਵੀਰ ਕੌਰ ਪਤਨੀ ਸ.ਸੁਖਵਿੰਦਰ ਸਿੰਘ ਥਿੰਦ

ਸ.ਬਿਕਰਮ ਸਿੰਘ

ਸ.ਦਲਜੀਤ ਸਿੰਘ

ਸ.ਤੀਰਥ ਸਿੰਘ

ਸ.ਚਰਨਜੀਤ ਸਿੰਘ

ਸ.ਜਤਿੰਦਰ ਸਿੰਘ

ਸ.ਬਖਸ਼ੀਸ਼ ਸਿੰਘ

ਸ੍ਰੀਮਤੀ ਗੁਰਮੇਜ ਕੌਰ

ਸ੍ਰੀਮਤੀ ਪਰਮਜੀਤ ਕੌਰ

ਸ੍ਰੀਮਤੀ ਛਿੰਦੋ