ਪਿੰਡ ਸੂਜੋਕਾਲੀਆ

ਪਿੰਡ ਸੂਜੋਕਾਲੀਆ ਕਪੂਰਥਲਾ ਜਿਲ੍ਹੇ ਦੇ ਮਸ਼ਹੂਰ ਪਿੰਡਾਂ ਵਿੱਚੋਂ ਇੱਕ ਹੈ। ਇਸ ਪਿੰਡ ਦਾ ਰਕਬਾ ਲਗਭਗ 1100 ਏਕੜ ਹੈ। ਪਿੰਡ ਦੀ ਅਬਾਦੀ 5000 ਦੇ ਕਰੀਬ ਹੈ। ਇਹ ਪਿੰਡ ਟਿੱਬਾ ਤੋਂ 4 ਕਿਲੋਮੀਟਰ ਦੀ ਦੂਰੀ ਤੇ ਮੰਗੂਪੁਰ -ਫੱਤੂਢੀਂਗਾ ਵਾਲੀ ਰੋਡ ਤੇ ਸਥਿੱਤ ਹੈ। ਪਿੰਡ ਵਿੱਚ ਗੁਰਦੁਆਰਾ ਸਾਹਿਬ,  ਪੰਚਾਇਤ ਘਰ,  ਸਰਕਾਰੀ ਐਲੀਮੇਂਟਰੀ ਸਕੂਲ , ਪੰਚਾਇਤ ਘਰ, ਖੇਡ ਮੈਦਾਨ ਅਤੇ ਪ੍ਰਾਇਵੇਟ ਬੀ ਐਸ ਟੀ ਸਕੂਲ ਮੌਜੂਦ ਹੈ। ਪਿੰਡ ਦੇ ਸਰਵਪੱਖੀ ਵਿਕਾਸ ਲਈ ਪਿੰਡ ਵੱਲੋਂ ਇਕ ਕਲੱਬ ਵੀ ਚਲਾਇਆ ਜਾ ਰਿਹਾ ਹੈ । ਪਿੰਡ ਦੀਆਂ ਗਲੀਆਂ ਨਾਲੀਆਂ ਆਦਿ ਪੱਕੀਆਂ ਬਣੀਆਂ ਹੋਈਆਂ ਹਨ ਅਤੇ ਬਿਜਲੀ 24 ਘੰਟੇ ਹੈ।