ਪਿੰਡ ਕਾਲੂ ਭਾਟੀਆ

ਪਿੰਡ ਕਾਲੂ ਭਾਟੀਆ ਕਪੂਰਥਲਾ ਜਿਲ੍ਹੇ ਦੇ ਮਸ਼ਹੂਰ ਪਿੰਡਾਂ ਵਿੱਚੋਂ ਇੱਕ ਹੈ। ਇਸ ਪਿੰਡ ਦਾ ਰਕਬਾ ਲਗਭਗ 200 ਏਕੜ ਹੈ। ਪਿੰਡ ਦੀ ਅਬਾਦੀ 300 ਦੇ ਕਰੀਬ ਹੈ। ਇਹ ਪਿੰਡ ਸੁਲਤਾਨਪੁਰ ਲੋਧੀ ਤੋਂ ਸ੍ਰੀ ਗੋਇੰਦਵਾਲ ਸਾਹਿਬ ਰੋਡ ਤੇ ਪਿੰਡ ਮੁੰਡੀ ਮੋੜ ਤੋਂ 3 ਕਿੱਲੋਮੀਟਰ ਦੀ ਦੂਰੀ ਤੇ ਸਥਿੱਤ ਹੈ। ਪਿੰਡ ਵਿੱਚ ਗੁਰਦੁਆਰਾ ਸਾਹਿਬ, ਮਸਜਿਦ, ਪੰਚਾਇਤ ਘਰ, , ਸਰਕਾਰੀ ਪ੍ਰਾਇਮਰੀ ਸਕੂਲ ਮੌਜੂਦ ਹੈ। ਪਿੰਡ ਦੀਆ ਗਲੀਆ ਨਾਲੀਆ ਆਦਿ ਪੱਕੀਆ ਬਣੀਆਂ ਹੋਈਆ ਹਨ।