ਪਿੰਡ ਬੂਲਪੁਰ

ਪਿੰਡ ਬੂਲ ਪੁਰ ਕਪੂਰਥਲਾ ਜਿਲ੍ਹੇ ਦੇ ਮਸ਼ਹੂਰ ਪਿੰਡਾਂ ਵਿੱਚੋਂ ਇੱਕ ਹੈ। ਇਸ ਪਿੰਡ ਦਾ ਰਕਬਾ ਲਗਭਗ 650 ਏਕੜ ਹੈ। ਪਿੰਡ ਦੀ ਅਬਾਦੀ 950 ਦੇ ਕਰੀਬ ਹੈ। ਇਹ ਪਿੰਡ ਰੇਲ ਕੋਚ ਫੈਕਟਰੀ ਤੋਂ ਤਲਵੰਡੀ ਚੌਧਰੀਆਂ ਰੋਡ ਤੇ ਸਥਿੱਤ ਹੈ। ਪਿੰਡ ਵਿੱਚ ਦੋ ਗੁਰਦੁਆਰਾ ਸਾਹਿਬ, ਹਨੂੰਮਾਨ ਮੰਦਰ, ਪੰਚਾਇਤ ਘਰ, ਕੋ-ਆਪ੍ਰੇਟਿਵ ਸੁਸਾਇਟੀ, ਸਰਕਾਰੀ ਪ੍ਰਾਇਮਰੀ ਸਕੂਲ ਮੌਜੂਦ ਹੈ। ਪਿੰਡ ਦੇ ਸਰਵਪੱਖੀ ਵਿਕਾਸ ਲਈ ਪਿੰਡ ਦੇ ਨੌਜਵਾਨਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਯੂਥ ਕਲੱਬ ਚਲਾਇਆ ਜਾ ਰਿਹਾ ਹੈ। ਸ੍ਰੀ ਹਨੂੰਮਾਨ ਕਮੇਟੀ ਵੱਲੋਂ ਹਰ ਐਤਵਾਰ ਅੱਖਾਂ ਦਾ ਮੁਫਤ ਚੈੱਕ-ਅੱਪ ਕੈਂਪ ਲਗਾਇਆ ਜਾਂਦਾ ਹੈ। ਜਿਸ ਅਧੀਨ ਡਾ.ਰਮੇਸ਼ ਮਾਹਨਾ ਮਰੀਜਾਂ ਦੀਆਂ ਅੱਖਾਂ ਦਾ ਮੁਆਇਨਾ ਕਰਦੇ ਹਨ। ਲੋੜਵੰਦਾਂ ਨੂੰ ਮੁਫਤ ਦਵਾਈ ਦਿੱਤੀ ਜਾਂਦੀ ਹੈ, ਮੁਫਤ ਲੈਂਜ ਲਗਾਏ ਜਾਂਦੇ ਹਨ ਮੁਫਤ ਅਪ੍ਰੇਸ਼ਨ ਕੀਤੇ ਜਦੇ ਹਨ। ਪਿੰਡ ਵਿੱਚ ਬਾਬਾ ਬੀਰ ਸਿੰਘ ਜੀ ਬਲੱਡ ਡੋਨਰ ਸੁਸਾਇਟੀ ਗਤੀਸ਼ੀਲ ਹੈ ਜੋ ਲੋੜਵੰਦਾਂ ਨੂੰ ਖੂੰਨਦਾਨ ਕਰਦੀ ਹੈ। ਪਿੰਡ ਦੀਆਂ ਗਲੀਆਂ ਨਾਲੀਆਂ ਆਦਿ ਪੱਕੀਆਂ ਬਣੀਆਂ ਹੋਈਆਂ ਹਨ।