ਪਿੰਡ ਬੂੜੇਵਾਲ

ਪਿੰਡ ਬੂੜੇਵਾਲ ਕਪੂਰਥਲਾ ਜਿਲ੍ਹੇ ਦੇ ਮਸ਼ਹੂਰ ਪਿੰਡਾਂ ਵਿੱਚੋਂ ਇੱਕ ਹੈ। ਇਸ ਪਿੰਡ ਦਾ ਰਕਬਾ ਲਗਭਗ 100 ਏਕੜ ਹੈ। ਪਿੰਡ ਦੀ ਅਬਾਦੀ 750 ਦੇ ਕਰੀਬ ਹੈ। ਇਹ ਪਿੰਡ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਵਾਇਆ ਫੱਤੂ ਢੀਂਗਾ ਰੋਡ ਤੇ ਸਥਿੱਤ ਹੈ। ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ, ਸੰਤ ਬਾਬਾ ਬੂੜ ਦਾਸ ਜੀ ਦੀ ਕੁਟੀਆ, ਪੀਰ ਬਾਬਾ ਚਿਰਾਗ ਸ਼ਾਹ ਵਲੀ ਦਾ ਦਰਬਾਰ, ਪੰਚਾਇਤ ਘਰ, ਡਾਕਖਾਨਾ, ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਮੌਜੂਦ ਹੈ। ਪਿੰਡ ਦੀਆਂ ਗਲੀਆਂ ਨਾਲੀਆਂ ਆਦਿ ਪੱਕੀਆਂ ਬਣੀਆਂ ਹੋਈਆਂ ਹਨ।