ਅਕਾਲ ਚਲਾਨਾ ਗਿਆਨ ਕੌਰ ਪਤਨੀ ਸੇਵਾ ਸਿੰਘ ਟਿੱਬਾ

ਅਕਾਲ ਚਲਾਨਾ ਗਿਆਨ ਕੌਰ ਪਤਨੀ ਸੇਵਾ ਸਿੰਘ ਟਿੱਬਾ
ਜੇਕਰ ਕਿਸੇ ਸਮਾਜ ਦਾ ਚਿਹਰਾ ਖ਼ੂਬਸੂਰਤ ਹੈ ਤਾਂ ਸਮਝੋ ਇਹ ਚੰਗੀਆਂ ਮਾਵਾਂ ਦੀ ਦੇਣ ਹੈ | ਆਪਣੇ ਪਰਿਵਾਰ ਨੂੰ ਸੱਚੀ ਸੁੱਚੀ ਸੋਚ ਦਾ ਧਾਰਨੀ ਬਣਾਉਣ 'ਚ ਬੀਬੀ ਗਿਆਨ ਕੌਰ ਨੇ ਵੱਡਾ ਯੋਗਦਾਨ ਦਿੱਤਾ | ਉਕਤ ਸ਼ਬਦ ਵੱਖ-ਵੱਖ ਬੁਲਾਰਿਆਂ ਨੇ ਅੱਜ ਬੀਬੀ ਗਿਆਨ ਕੌਰ ਧਰਮ ਪਤਨੀ ਸੇਵਾ ਸਿੰਘ ਟਿੱਬਾ ਸਾਬਕਾ ਬੀ.ਪੀ.ਈ.ਓ ਦੀ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਪੱਤੀ ਪਹੂ ਪਿੰਡ ਟਿੱਬਾ ਵਿਖੇ ਕਹੇ | ਸ਼ਰਧਾਂਜਲੀ ਸਮਾਗਮ ਨੂੰ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ, ਪ੍ਰੋ: ਚਰਨ ਸਿੰਘ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਐਸ.ਜੀ.ਪੀ.ਸੀ, ਸੁੱਚਾ ਸਿੰਘ ਜ਼ਿਲ੍ਹਾ ਪ੍ਰੀਸ਼ਦ ਡੀ.ਟੀ.ਐਫ, ਮਾਸਟਰ ਗੁਰਦੇਵ ਸਿੰਘ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸਰਕਲ ਜਥੇਦਾਰ ਗੁਰਦੀਪ ਸਿੰਘ ਭਾਗੋਰਾਈਆਂ, ਮਾਸਟਰ ਬੂਟਾ ਸਿੰਘ, ਸਰਪੰਚ ਜਸਵਿੰਦਰ ਕੌਰ ਟਿੱਬਾ, ਸੁਖਦੇਵ ਸਿੰਘ ਜੇ.ਈ, ਡਾ: ਬਲਵਿੰਦਰ ਸਿੰਘ, ਸਰਪੰਚ ਸਰੂਪ ਸਿੰਘ ਅਮਰਕੋਟ, ਗੁਰਚਰਨ ਸਿੰਘ ਧੰਜੂ ਸਰਪੰਚ ਮੰਗੂਪੁਰ, ਬਲਦੇਵ ਸਿੰਘ ਸਰਪੰਚ ਬੂਲਪੁਰ, ਬਲਦੇਵ ਸਿੰਘ ਬਲਾਕ ਸੰਮਤੀ ਮੈਂਬਰ, ਜਸਵੰਤ ਸਿੰਘ ਕੌੜਾ ਸੀਨੀਅਰ ਅਕਾਲੀ ਆਗੂ, ਗੁਰਬਚਨ ਸਿੰਘ ਅਮਰਕੋਟ, ਸੂਬਾਈ ਆਗੂ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਨੇ ਸੰਬੋਧਨ ਕੀਤਾ | ਸ਼ਰਧਾਂਜਲੀ ਸਮਾਗਮ 'ਚ ਸਰੂਪ ਸਿੰਘ ਥਿੰਦ ਕਬੱਡੀ ਕੋਚ, ਜਸਵਿੰਦਰ ਸਿੰਘ ਭਗਤ, ਸਾਬਕਾ ਬੀ.ਪੀ.ਈ.ਓ ਗੁਰਮੇਲ ਸਿੰਘ ਟਿੱਬਾ, ਜਸਵਿੰਦਰ ਸਿੰਘ ਸੋਢੀ, ਜੋਗਿੰਦਰ ਸਿੰਘ ਅਮਾਨੀਪੁਰ, ਗੁਰਨਾਮ ਸਿੰਘ ਸਰਪੰਚ ਟੋਡਰਵਾਲ, ਤਰਲੋਕ ਸਿੰਘ ਮੱਲ੍ਹੀ, ਹੈੱਡ ਮਾਸਟਰ ਬਖ਼ਸ਼ੀ ਸਿੰਘ ਆਦਿ ਹਾਜ਼ਰ ਸਨ | ਸਟੇਜ ਸੰਚਾਲਨ ਪਿ੍ੰਸੀਪਲ ਅਮਰੀਕ ਸਿੰਘ ਨੰਢਾ ਨੇ ਕੀਤਾ | ਇਸ ਮੌਕੇ ਭਾਈ ਅਮਰਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਅੰਤਰ ਯਾਮਤਾ ਸਾਹਿਬ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਸਰਕਲ ਪ੍ਰਧਾਨ ਟੀ.ਐਸ.ਯੂ ਕਪੂਰਥਲਾ ਵੱਲੋਂ ਇਸ ਸੋਗਮਈ ਸਮਾਗਮ 'ਚ ਸੰਗਤ ਦਾ ਧੰਨਵਾਦ ਕੀਤਾ ਗਿਆ |

 

ਅਕਾਲ ਚਲਾਨਾ ਗਿਆਨ ਕੌਰ ਪਤਨੀ ਸੇਵਾ ਸਿੰਘ ਟਿੱਬਾ
ਅਕਾਲ ਚਲਾਨਾ ਗਿਆਨ ਕੌਰ ਪਤਨੀ ਸੇਵਾ ਸਿੰਘ ਟਿੱਬਾ