ਵਿਦਿਆਰਥੀਆਂ ਦੇ ਗਿਆਨ ਮੁਕਾਬਲੇ ਕਰਵਾਏ

ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਵਿਖੇ ਬੱਚਿਆਂ ਦੇ ਆਮ ਗਿਆਨ ਵਿਚ ਵਾਧੇ ਲਈ 6ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਮੁਕਾਬਲੇ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਲਾਇਬ੍ਰੇਰੀ ਦੇ ਮੁੱਖ ਪ੍ਰਬੰਧਕ ਅਤੇ ਸਾਬਕਾ ਬੀ.ਪੀ.ਈ.ਓ ਸ੍ਰੀ ਸਾਧੂ ਸਿੰਘ ਬੂਲਪੁਰ ਦੀ ਰਹਿਨੁਮਾਈ ਅਤੇ ਸਕੂਲ ਮੁੱਖ ਅਧਿਆਪਕ ਸ੍ਰੀ ਜੋਗਿੰਦਰ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਗਏ | ਇਨ੍ਹਾਂਾਂ ਮੁਕਾਬਲਿਆਂ 'ਚ ਵੱਖ-ਵੱਖ ਸਕੂਲਾਂ ਦੇ 55 ਵਿਦਿਆਰਥੀਆਂ ਨੇ ਭਾਗ ਲਿਆ | ਮੁਕਾਬਲੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦੇ ਵਿਦਿਆਰਥੀ ਹਰਜੀਤ ਸਿੰਘ ਨੇ ਪਹਿਲਾ, ਗੁਰਪ੍ਰੀਤ ਸਿੰਘ ਦੂਜਾ ਅਤੇ ਪ੍ਰਭਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ | ਮੁਕਾਬਲੇ 'ਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਉਪਰੰਤ ਸ੍ਰੀ ਸਾਧੂ ਸਿੰਘ ਬੂਲਪੁਰ ਨੇ ਕਿਹਾ ਕਿ ਲਾਇਬ੍ਰੇਰੀ ਵੱਲੋਂ ਹਰ ਮਹੀਨੇ ਇਲਾਕੇ ਦੇ ਇਕ ਸਕੂਲ ਵਿਚ ਵਿਦਿਆਰਥੀਆਂ ਦੇ ਆਮ ਗਿਆਨ ਦੇ ਵਾਧੇ ਲਈ ਅਜਿਹੀ ਪ੍ਰਤੀਯੋਗਤਾ ਕਰਵਾਈ ਜਾਇਆ ਕਰੇਗੀ | ਜਿਸ ਦੀ ਸ਼ੁਰੂਆਤ ਅੱਜ ਠੱਟਾ ਨਵਾਂ ਸਕੂਲ ਤੋਂ ਕੀਤੀ ਗਈ ਹੈ | ਇਨ੍ਹਾਂ ਮੁਕਾਬਲਿਆਂ ਨੂੰ ਸਫਲ ਬਣਾਉਣ ਵਿਚ ਹੈੱਡ ਮਾਸਟਰ ਜੋਗਿੰਦਰ ਸਿੰਘ, ਗੁਰਸੇਵਕ ਸਿੰਘ ਧੰਜੂ ਪ੍ਰਧਾਨ ਬਾਬਾ ਬੀਰ ਸਿੰਘ ਕਲੱਬ, ਜੋਗਿੰਦਰ ਸਿੰਘ ਠੱਟਾ, ਰਣਜੀਤ ਸਿੰਘ ਥਿੰਦ, ਨਵਕੀਰਤ ਸਿੰਘ ਥਿੰਦ, ਨਿਰੰਜਨ ਸਿੰਘ ਬੂਲਪੁਰ ਅਤੇ ਸਤਿੰਦਰ ਸਿੰਘ ਆਦਿ ਨੇ ਅਹਿਮ ਭੂਮਿਕਾ ਨਿਭਾਈ |

 

ਵਿਦਿਆਰਥੀਆਂ ਦੇ ਗਿਆਨ ਮੁਕਾਬਲੇ ਕਰਵਾਏ